ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਸਮੁੱਚੀ ਲੋਕਾਈ ਲਈ ਮਾਰਗ ਦਰਸ਼ਕ : ਬੱਬੀ ਬਾਦਲ

ਐਸ ਏ ਐਸ ਨਗਰ, 10 ਫਰਵਰੀ (ਸ.ਬ.) ਸ਼੍ਰੋਮਣੀ ਭਗਤ ਰਵੀਦਾਸ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਸਮੁੱਚੀ ਲੋਕਾਈ ਨੂੰ  ਗੁਰੂ ਜੀ ਵੱਲੋਂ ਦਰਸਾਏ ਸੱਚੇ ਮਾਰਗ ਤੇ ਅੱਗੇ ਵਧਣਾ ਚਾਹੀਦਾ ਹੈ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ  ਮੁੱਖ ਸੇਵਾਦਾਰ ਹਲਕਾ ਮੁਹਾਲੀ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਭਗਤ ਰਵਿਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਹਲਕਾ ਮੁਹਾਲੀ ਦੇ ਵੱਖ ਵੱਖ ਗੁਰਦੁਆਰਾ ਸਾਹਿਬ ਵਿੱਚ ਹਾਜਰੀ ਲਗਵਾਉਣ ਉਪਰੰਤ ਆਖੇ, ਇਸ ਮੌਕੇ ਉਹਨਾਂ ਕਿਹਾ ਕਿ ਸ੍ਰੋਮਣੀ ਭਗਤ ਰਵੀਦਾਸ ਜੀ ਦੀਆਂ ਮਹਾਨ ਸਿੱਖਿਆਵਾਂ ਸਮੁੱਚੀ ਲੋਕਾਈ ਲਈ ਸਦਾ ਚੰਗੇਰੇ ਰਾਹਾਂ ਤੇ ਚੱਲਣ ਦਾ ਮਾਰਗ ਦਰਸਨ ਕਰਦੀਆਂ ਰਹਿਣਗੀਆਂ| ਇਸ ਮੌਕੇ ਸ੍ਰੋਮਣੀ ਭਗਤ ਰਵੀਦਾਸ ਜੀ ਕਮੇਟੀ ਵੱਲੋਂ ਹਰਸੁਖਇੰਦਰ ਸਿੰਘ ਬੱਬੀ ਬਾਦਲ ਦਾ  ਸਨਮਾਨ  ਵੀ ਕੀਤਾ ਗਿਆ|
ਇਸ ਮੌਕੇ ਪ੍ਰਧਾਨ ਲਲਿਤ ਘਈ, ਸਰਪੰਚ ਸੁਰਿੰਦਰ ਸਿੰਘ, ਬਾਬਾ ਗੁਰਮੇਲ ਸਿੰਘ,  ਬਾਬਾ ਨਰਿਦਰ ਸਿੰਘ, ਹਰਨੇਕ ਸਿੰਘ,ਜੁਗਿੰਦਰ ਸਿੰਘ, ਅਜੈ ਸਰਮਾ, ਪ੍ਰਵੀਨ ਕੁਮਾਰ, ਦੇਸ ਰਾਜ, ਅਮਰਜੀਤ ਬਨੂੜ, ਬਲਦੇਵ ਸਿੰਘ ਢਿੱਲੋਂ, ਰਾਜਾ ਮਨੀਮਾਜਰਾ, ਅਵਤਾਰ ਸਿੰਘ, ਜਸਰਾਜ ਸਿੰਘ ਸੋਨੂੰ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਪਰਮਜੀਤ ਸਿੰਘ, ਪਰਦੀਪ ਸਿੰਘ ਸੁੱਖੀ ਬੱਲੋਮਾਜਰਾ ਆਦਿ ਹਾਜਰ ਸਨ|

Leave a Reply

Your email address will not be published. Required fields are marked *