ਸ੍ਰੀ ਗੁਰੂ ਰਵਿਦਾਸ ਜੀ ਦੇ 640ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਆਰੰਭ

ਐਸ ਏ ਐਸ ਨਗਰ,7 ਫਰਵਰੀ (ਸ.ਬ.) ਸ੍ਰੀ ਗੁਰੂ ਰਵਿਦਾਸ ਨੌਜਵਾਨ  ਸਭਾ ਵਲੋਂ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੇ 640ਵੇਂ ਪ੍ਰਕਾਸ਼ ਪੁਰਬ ਸਬੰਧੀ ਰਵਿਦਾਸ ਭਵਨ ਫੇਜ-7 ਵਿਖੇ ਚੋਲਾ ਸਾਹਿਬ ਦੀ ਸੇਵਾ ਕਰਕੇ 4 ਦਿਨਾਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ| ਸਭਾ ਦੇ ਜਨਰਲ ਸਕੱਤਰ ਪੀ ਆਰ ਮਾਨ ਨੇ ਦਸਿਆ ਕਿ 8 ਫਰਵਰੀ ਨੂੰ ਸਵੇਰੇ 10 ਵਜੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਦੁਪਹਿਰ 12 ਵਜੇ  ਨਗਰ ਕੀਰਤਨ ਆਰੰਭ  ਹੋਵੇਗਾ| ਉਹਨਾਂ ਦਸਿਆ ਕਿ 10 ਫਰਵਰੀ ਨੂੰ ਸਵੇਰੇ  5 ਵਜੇ ਆਸਾ ਜੀ ਦੀ ਵਾਰ ਦਾ ਕੀਰਤਨ ਹੋਵੇਗਾ  ਅਤੇ ਸਵੇਰੇ 10 ਵਜੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ| ਇਸ ਉਪਰੰਤ ਸਵੇਰੇ 10.30 ਵਜੇ ਤੋਂ 3 ਵਜੇ ਤੱਕ ਅਤੇ ਰਾਤ 7 ਵਜੇ ਤੋਂ ਰਾਤ 10 ਵਜੇ ਤੱਕ ਕੀਰਤਨ ਦਰਬਾਰ   ਹੋਵੇਗਾ|  ਉਹਨਾਂ ਦਸਿਆ ਕਿ ਇਸ ਸਮਾਗਮ ਮੌਕੇ ਮੁੱਖ ਮਹਿਮਾਨ ਸ੍ਰੀ ਐਸ ਆਰ ਲੱਧੜ ਵਿੱਤ ਕਮਿਸ਼ਨਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਪੰਜਾਬ ਹੋਣਗੇ ਅਤੇ ਸਮਾਗਮ ਦੀ ਪ੍ਰਧਾਨਗੀ ਸ੍ਰੀ ਆਰ  ਐਲ ਕਲਸੀਆ ਚੇਅਰਮੈਨ ਵੀਕਰ ਸੈਕਸਨ ਪੰਜਾਬ ਕਰਨਗੇ| ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ|   ਇਸ ਮੌਕੇ ਸਭਾ ਦੇ ਪ੍ਰਧਾਨ ਜੇ ਆਰ ਕਾਹਲ, ਮੀਤ ਪ੍ਰਧਾਨ ਐਚ ਐਲ ਮਹਿਮੀ, ਵਿੱਤ ਸਕੱਤਰ ਪ੍ਰਕਾਸ਼ ਰਾਮ ਅਤੇ ਹੋਰ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ|

Leave a Reply

Your email address will not be published. Required fields are marked *