ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਦੇ ਅਹੁਦੇਦਾਰਾਂ ਦੀ ਚੋਣ

ਐਸ ਏ ਐਸ ਨਗਰ, 1 ਨਵੰਬਰ (ਸ.ਬ.)  ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ  ਫੇਸ-7, ਐਸ.ਏ.ਐਸ. ਨਗਰ ਮੁਹਾਲੀ ਦੀ ਜਨਰਲ ਹਾਊਸ ਦੀ ਚੋਣ ਮੀਟਿੰਗ ਵਿੱਚ ਸਭਾ ਦੀ ਕਾਰਜਕਾਰਨੀ ਕਮੇਟੀ ਦੀ ਸਲਾਨਾ ਚੋਣ ਵਿੱਚ ਸਰਵ ਸੰਮਤੀ ਨਾਲ ਹੇਠ ਲਿਖੇ ਅਹੁਦੇਦਾਰ ਚੁਣੇ ਗਏ|  ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਬੁਲਾਰੇ ਨੇ ਦਸਿਆ ਕਿ ਇਸ ਮੌਕੇ ਚੋਣ ਕਮਿਸ਼ਨਰ ਸ੍ਰੀ.ਕੇ.ਆਰ.ਚੌਧਰੀ ਦੀ ਦੇਖ-ਰੇਖ ਹੇਠ ਹੋਈ ਸਭਾ ਦੀ ਚੋਣ ਵਿਚ ਸਰਵ ਸੰਮਤੀ ਨਾਲ ਸ੍ਰੀ ਜੇ.ਆਰ ਕਾਹਲ ਨੂੰ  ਪ੍ਰਧਾਨ, ਡੀ.ਆਰ.ਪਾਲ ਨੂੰ ਮੀਤ ਪ੍ਰਧਾਨ, ਪੀ.ਆਰ.ਮਾਨ ਨੂੰ ਜਨਰਲ ਸਕੱਤਰ, ਸੋਨੀ ਰਾਮ ਨੂੰ ਵਿੱਤ ਸਕੱਤਰ ਅਤੇ ਹਰਭਿੰਦਰ ਸਿੰਘ ਨੂੰ ਕਾਨੂੰਨੀ ਸਲਾਹਕਾਰ ਚੁਣਿਆ ਗਿਆ| ਜਨਰਲ ਬਾਡੀ ਨੇ ਇਹਨਾਂ ਨੂੰ ਸਮੁੱਚੀ ਕਾਰਜਕਾਰਨੀ ਕਮੇਟੀ ਤਿਆਰ ਕਰਨ ਦੇ ਅਧਿਕਾਰ ਦਿੱਤੇ|  ਇਸ ਮੌਕੇ  ਸ੍ਰੀ ਐਚ.ਐਲ.ਮੈਹਮੀ ਨੂੰ ਸੰਯੁਕਤ ਸਕੱਤਰ, ਪੀ.ਐਸ.ਹੀਰ ਨੂੰ ਆਡੀਟਰ, ਦਰਸ਼ਨ ਰਾਮ ਨੂੰ ਸੰਯੁਕਤ ਸਕੱਤਰ ਵਿੱਤ, ਕੇ.ਆਰ.ਚੌਧਰੀ ਨੂੰ ਸੰਗਠਨ ਸਕੱਤਰ, ਅਵਤਾਰ ਸਿੰਘ ਕਲਸੀਆ ਨੂੰ ਪ੍ਰਚਾਰ ਸਕੱਤਰ, ਕੇ.ਸੀ.ਸੋਢੀ ਨੂੰ ਸਟੋਰ ਇੰਚਾਰਜ, ਅਰਮਜੀਤ ਸਿੰਘ ਨੂੰ ਸਹਾਇਕ ਸਟੋਰ ਇੰਚਾਰਜ ਅਤੇ ਪ੍ਰਕਾਸ਼ ਰਾਮ ਨੂੰ ਇੰਚਾਰਜ ਲਾਇਬ੍ਰੇਰੀ ਨਿਯੁਕਤ ਕੀਤਾ ਗਿਆ| ਇਸ ਤੋਂ ਇਲਾਵਾ ਆਰ.ਏ.ਸੁਮਨ, ਹਰਬੰਸ ਸਿੰਘ, ਅਵਤਾਰ ਸਿੰਘ, ਹਰਜੀਤ ਰਾਹੀ, ਨਰੰਜਨ ਲਾਲ, ਡਾ.ਬ੍ਰਿਜ ਲਾਲ, ਆਰ.ਕੇ.ਭਾਟੀਆ, ਰਾਜ ਮਲ,  ਧਰਮਪਾਲ ਹੁਸ਼ਿਆਰਪੁਰੀ, ਚਾਨਣ ਰਾਮ, ਇੰਜ: ਜੈ ਪਾਲ ਬੈਸ, ਹਰਭਜਨ ਸਿੰਘ, ਬਿਸਨ ਦਾਸ ਸਵੈਨ ਅਤੇ ਸੰਤੋਖ ਸਿੰਘ ਬਤੌਰ ਮੈਬਰ ਨਾਮਜ਼ਦ ਕੀਤੇ ਗਏ| ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ  4 ਨਵੰਬਰ  ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ੍ਰੀ ਗੁਰੂ ਰਵਿਦਾਸ ਡਾਇਮੰਡ ਟੈਂਪਲ ਫੇਜ਼-7 ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ|

Leave a Reply

Your email address will not be published. Required fields are marked *