ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹਸਪਤਾਲ ਟਰੱਸਟ ਸੋਹਾਣਾ ਵਲੋਂ ਚੰਡੀਗੜ੍ਹ ਵਿਖੇ ਨੈਸ਼ਨਲ ਇੰਟਰਸਿਵ ਕੇਅਰ ਯੂਨਿਟ ਆਰੰਭ

ਚੰਡੀਗੜ੍ਹ, 17 ਫਰਵਰੀ (ਸ.ਬ.) ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹਸਪਤਾਲ ਟਰੱਸਟ ਸੋਹਾਣਾ ਵਲੋਂ ਚੰਡੀਗੜ੍ਹ ਵਿਖੇ ਨੈਸ਼ਨਲ ਇੰਟਰਸਿਵ ਕੇਅਰ ਯੂਨਿਟ ( ਐਨ ਆਈ ਸੀ ਯੂ) ਨੂੰ ਗੁਰੂ ਦਾ ਓਟ ਆਸਰਾ ਲੈ ਕੇ ਖੋਲਿਆ ਗਿਆ|
ਇਸ ਮੌਕੇ ਜਾਣਕਾਰੀ ਦਿੰਦਿਆਂ ਟਰੱਸਟ ਦੇ ਮੁੱਖ ਪ੍ਰਸ਼ਾਸਕ ਆਦੇਸ਼ ਸੂਰੀ ਨੇ ਦਸਿਆ ਕਿ 16 ਬਿਸਤਰਿਆਂ ਦੇ ਇਸ ਐਨ ਆਈ ਸੀ ਯੂ ਯੂਨਿਟ ਵਿਚ ਡਾ ਮਨੂੰ ਸ਼ਰਮਾ ਅਤੇ ਡਾ ਨਵਪ੍ਰੀਤ ਕੌਰ ਦੀ ਅਗਵਾਈ ਵਿਚ ਪੰਜਾਬ ਹਰਿਆਣਾ, ਹਿਮਾਚਲ ਪ੍ਰਦੇਸ਼, ਯੂ ਪੀ ਅਤੇ ਟ੍ਰਾਈਸਿਟੀ ਵਿਚ ਸਮੇਂ ਤੋਂ ਪਹਿਲਾਂ ਅਤੇ ਸਮੇਂ ਤੋਂ ਬਾਅਦ ਜਨਮ ਲੈਣ ਵਾਲੇ ਬੱਚਿਆਂ ਦੀ ਦੇਖਭਾਲ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ| ਇਸ ਯੂਨਿਟ ਵਿਚ ਅਲਟਰਾ ਮਾਡਰਨ ਵੈਂਟੀਲੇਟਰ, ਵਾਰਮਰ, ਇਨਕਿਊਬੇਟਰ ਅਤੇ ਹੋਰ ਅਤਿ ਆਧੁਨਿਕ ਯੰਤਰ ਲਗਾਏ ਗਏ ਹਨ| ਇਸ ਯੂਨਿਟ ਵਿਚ ਬੱਚਿਆਂ ਨੂੰ ਖੁਰਾਕ ਦੇਣ ਅਤੇ ਉਹਨਾਂ ਦੀ ਖੁਰਾਕ ਤਿਆਰ ਕਰਨ ਲਈ ਵਿਸ਼ੇਸ ਖੇਤਰ ਬਣਾਏ ਗਏ ਹਨ| ਇੰਨਫੈਕਸਨ ਦੇ ਸ਼ਿਕਾਰ ਬੱਚਿਆਂ ਲਈ ਵੱਖਰਾ ਖੇਤਰ ਤਿਆਰ ਕੀਤਾ ਗਿਆ ਹੈ| ਇਸ ਯੂਨਿਟ ਵਿਚ ਬੱਚਿਆਂ ਨੂੰ ਕੁਦਰਤੀ ਧੁੱਪ ਵਿਚ ਰੱਖਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ| ਉਹਨਾਂ ਦੱਸਿਆ ਇਸ ਯੂਨਿਟ ਵਿਚ ਬੱਚਿਆਂ ਨੂੰ ਲੈ ਕੇ ਆਉਣ ਅਤੇ ਭੇਜਣ ਲਈ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ ਗਿਆ ਹੈ|

Leave a Reply

Your email address will not be published. Required fields are marked *