ਸ੍ਰੀ ਰਾਧਾ ਕ੍ਰਿਸ਼ਨ ਮੰਦਰ ਫੇਜ਼ 2 ਦੀ ਪ੍ਰਬੰਧਕ ਕਮੇਟੀ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ

ਐਸ ਏ ਐਸ ਨਗਰ, 25 ਸਤੰਬਰ (ਆਰ ਪੀ ਵਾਲੀਆ) ਸ੍ਰੀ ਰਾਧਾ ਕ੍ਰਿਸ਼ਨ ਮੰਦਰ ਅਤੇ ਧਰਮਸ਼ਾਲਾ ਫੇਜ 2 ਮੁਹਾਲੀ ਦੀ ਪ੍ਰਬੰਧਕ ਕਮੇਟੀ ਦੀ ਜਨਰਲ ਬਾਡੀ ਦੀ ਮੀਟਿੰਗ ਮੰਦਰ ਕੰਪਲੈਕਸ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਮੰਦਰ ਕਮੇਟੀ ਦੇ ਪ੍ਰਧਾਨ ਸ੍ਰੀ ਪਵਨ ਸ਼ਰਮਾ ਨੇ ਕੀਤੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਬੁਲਾਰੇ ਨੇ ਦਸਿਆ ਕਿ ਇਸ ਮੀਟਿੰਗ ਵਿੱਚ ਮੰਦਰ ਵਿੱਚ ਸਥਿਤ ਸ਼ਿਵ ਲਿੰਗ ਦੇ ਖੰਡਿਤ ਹੋਣ ਸਬੰਧੀ ਪੈਦਾ ਵਿਵਾਦ ਬਾਰੇ ਵਿਚਾਰ ਚਰਚਾ ਕੀਤੀ ਗਈ| ਇਸ ਮੌਕੇ ਪੰਡਿਤ ਦੁਆਰਕਾ ਪ੍ਰਸ਼ਾਦ , ਆਚਾਰਿਆ ਜਗਦੰਬਾ ਪ੍ਰਸਾਦ ਰਤੂੜੀ ਪ੍ਰਧਾਨ ਪੁਜਾਰੀ ਪ੍ਰੀਸਦ ਮੁਹਾਲੀ, ਮਹਾਤਮਾ ਬੁੱਧ ਨਾਥ ਜੀ ਓਗੜ, ਮੰਦਿਰ ਅਤੇ ਗੁਫਾ ਸੈਕਟਰ 31 ਚੰਡੀਗੜ੍ਹ ਨੇ ਸ਼ਿਵਾਲਿਆ ਵਿੱਚ ਜਾ ਕੇ ਉਥੇ ਸਥਿਤ ਸ਼ਿਵਲਿੰਗ ਦਾ ਨਿਰੀਖਣ ਕੀਤਾ ਅਤੇ ਕਿਹਾ ਕਿ ਇਹ ਸ਼ਿਵਲਿੰਗ ਬਿਲਕੁਲ ਠੀਕ ਹੈ ਅਤੇ ਇਹ ਸ਼ਿਵਲਿੰਗ ਖੰਡਿਤ ਨਹੀਂ ਹਿJਆ, ਜਿਸ ਲਈ ਇਸ ਨੂੰ ਬਦਲਿਆ ਨਹੀਂ ਜਾ ਸਕਦਾ| ਇਸ ਤੋਂ ਬਾਅਦ ਉਥੇ ਮੌਜੂਦ ਸਾਰੇ ਮਂੈਬਰਾਂ ਨੇ ਇਸ ਮਤੇ ਨੂੰ ਪਾਸ ਕਰ ਦਿਤਾ|
ਇਸ ਮੌਕੇ ਸਰਵਸ੍ਰੀ ਦੇਵੇਂਦਰ ਰਾਧੇ ਜਨਰਲ ਸਕੱਤਰ, ਪ੍ਰਦੀਪ ਕੁਮਾਰ ਜੁਆਂਇੰਟ ਸਕਤਰ, ਦੀਪਕ ਸ਼ਰਮਾ ਆਰਗੇਨਾਇਜਿੰਗ ਸਕੱਤਰ, ਜਸਪਾਲ ਠਾਕੁਰ ਪ੍ਰਚਾਰ ਸਕੱਤਰ, ਕੁਲਦੀਪ ਭਾਰਦਵਾਜ ਖਜਾਨਚੀਇੰਦਰ ਰਾਜ ਸਰੀਨ ਮਂੈਬਰ, ਵਿਨੋਦ, ਕੇਵਲ ਕ੍ਰਿਸ਼ਨ ਵਰਮਾ ਵੀ ਮੌਜੂਦ ਸਨ|

Leave a Reply

Your email address will not be published. Required fields are marked *