ਸ੍ਰੀ ਸਤਿਆ ਨਰਾਇਣ ਮੰਦਰ ਵਿਖੇ ਸ੍ਰੀ ਸ਼ਿਵ ਪੁਰਾਨ ਕਥਾ ਸ਼ੁਰੂ

ਐਸ ਏ ਐਸ ਨਗਰ, 28 ਜੁਲਾਈ (ਸ.ਬ.) ਸ੍ਰੀ ਸਤਿਆ ਨਰਾਇਣ ਮੰਦਰ  ਸੈਕਟਰ-70 ਮਟੌਰ ਵਿੱਚ ਸਾਵਣ ਮਹੀਨੇ ਦੇ ਮੌਕੇ ਤੇ ਸ੍ਰੀ ਸ਼ਿਵ ਮਹਾ ਪੁਰਾਣ ਕਥਾ ਸ਼ੁਰੂ ਕੀਤੀ ਗਈ|
ਸਵੇਰੇ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਬਾਂਸਲ ਅਤੇ ਮੈਂਬਰਾਂ ਵੱਲੋਂ ਕਲਸ਼ ਪੂਜਨ ਕਰਨ ਤੋਂ ਬਾਅਦ ਕਲਸ਼ ਯਾਤਰਾ ਨਿਕਾਲੀ ਗਈ| ਇਸ ਯਾਤਰਾ ਵਿਚ ਵੱਡੀ ਗਿਣਤੀ ਔਰਤਾਂ ਨੇ ਵੀ ਹਿੱਸਾ ਲਿਆ|
ਸ੍ਰੀ ਸ਼ਿਵ ਮਹਾ ਪੁਰਾਣ ਕਥਾ ਅੱਜ ਤੋਂ  4 ਅਗਸਤ ਤੱਕ ਦੁਪਹਿਰ 3 ਵਜੇ ਤੋਂ ਸ਼ਾਮ 7 ਵਜੇ ਤੱਕ ਹੋਵੇਗੀ|  5 ਅਗਸਤ ਨੂੰ ਹਵਨ ਹੋਣਗੇ| ਇਸ ਉਪਰੰਤ ਕਥਾ ਸ੍ਰੀ ਸ਼ਿਵ ਮਹਾ ਪਰਾਣ ਦਾ ਭੋਗ ਅਤੇ ਭੰਡਾਰਾ ਹੋਵੇਗਾ| ਇਸ  ਮੌਕੇ ਕਮੇਟੀ ਮੈਂਬਰ ਸੁਰਿੰਦਰ ਲਖਨਪਾਲ, ਵਿਨਯ ਸੇਠੀ, ਕ੍ਰਿਸ਼ਨ ਚੁੰਘ, ਜੋਗਿੰਦਰ, ਸੰਜੀਵ ਝਾਅ, ਗੋਪਾਲ ਚੂਹਾ, ਸੋਮਨਾਥ ਚੂਹਾ ਵੀ ਮੌਜੂਦ ਸਨ|

Leave a Reply

Your email address will not be published. Required fields are marked *