ਸ੍ਰੀ ਸੁਖਮਨੀ ਸਾਹਿਬ ਦਾ ਪਾਠ ਅਤੇ ਭਗਵਤੀ ਜਾਗਰਣ ਕਰਵਾਇਆ

ਐਸ ਏ ਐਸ ਨਗਰ, 21 ਮਈ (ਸ.ਬ.) ਨਵ ਯੁਵਾ ਕਲੱਬ ਫੇਜ਼ 5 ਮੁਹਾਲੀ ਵਲੋਂ ਰਾਮ ਲੀਲਾ ਮੈਦਾਨ ਫੇਜ਼ 5 ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਮਾਂ ਭਗਵਤੀ ਜਾਗਰਨ ਕਰਵਾਏ ਗਏ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਸ੍ਰੀ ਅਰੁਣ ਸ਼ਰਮਾ ਨੇ ਦੱਸਿਆ ਕਿ ਸਵੇਰੇ 10 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ| ਇਸ ਉਪਰੰਤ ਭਾਈ ਲਖਵਿੰਦਰ ਸਿੰਘ ਦੇ ਰਾਗੀ ਜਥੇ ਨੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ| ਇਸੇ ਦਿਨ ਸ਼ਾਮ ਨੂੰ 9.30 ਵਜੇ ਮਾਂ ਭਗਵਤੀ ਦਾ ਜਾਗਰਨ ਕਰਵਾਇਆ ਗਿਆ| ਇਸ ਮੌਕੇ ਨਗਰ ਨਿਗਮ ਮੁਹਾਲੀ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਜਿਊਤੀ ਪ੍ਰਚੰਡ ਕੀਤੀ| ਇਸ ਮੌਕੇ ਸੰਬੋਧਨ ਕਰਦਿਆਂ ਮੇਅਰ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਸਾਨੂੰ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਾਰੇ ਹੀ ਧਰਮ ਸਰਵ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ| ਉਹਨਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਧਾਰਮਿਕ ਗੰ੍ਰਥਾਂ ਅਤੇ ਧਾਰਮਿਕ ਆਯੋਜਨਾਂ ਤੋਂ ਸੇਧ ਲੈਣੀ ਚਾਹੀਦੀ ਹੈ|
ਇਸ ਮੌਕੇ ਰਮਨ ਦੀਵਾਨ ਐਂਡ ਪਾਰਟੀ ਨੇ ਭਜਨ ਗਾਇਨ ਕੀਤੇ| ਇਸ ਮੌਕੇ ਨਗਰ ਨਿਗਮ ਮੁਹਾਲੀ ਦੇ ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ, ਅਕਾਲੀ ਦਲ ਦੇ ਹਲਕਾ ਇੰਚਾਰਜ ਸ੍ਰ. ਤੇਜਿੰਦਰਪਾਲ ਸਿੰਘ ਸਿੱਧੂ, ਸ੍ਰ. ਹਰਸਿਮਰਨ ਸਿੰਘ ਚੰਦੂਮਾਜਰਾ, ਸ੍ਰ. ਸੁਖਵਿੰਦਰ ਸਿੰਘ ਗੋਲਡੀ, ਸ੍ਰ. ਸੋਹਣ ਸਿੰਘ ਮੰਡਲ ਪ੍ਰਧਾਨ ਭਾਜਪਾ, ਕੌਂਸਲਰ ਸ੍ਰ. ਗੁਰਮੁੱਖ ਸਿੰਘ ਸੋਹਲ, ਸ੍ਰ. ਹਰਦੀਪ ਸਿੰਘ ਸਰਾਓਂ, ਸ੍ਰੀਮਤੀ ਕਮਲਜੀਤ ਕੌਰ, ਸ੍ਰੀਮਤੀ ਜਸਵੀਰ ਕੌਰ ਅਤਲੀ, ਸ੍ਰੀ ਰਜਿੰਦਰ ਸ਼ਰਮਾ, ਸ੍ਰ. ਪਰਮਜੀਤ ਸਿੰਘ ਕਾਹਲੋਂ (ਸਾਰੇ ਕਂੌਸਲਰ), ਐਮ ਆਈ ਏ ਦੇ ਸਾਬਕਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ, ਸ੍ਰ. ਜਸਪਾਲ ਸਿੰਘ ਮਟੌਰ, ਸ੍ਰ. ਹਰਸੰਗਤ ਸਿੰਘ ਸੋਹਾਣਾ, ਸ੍ਰੀ ਅਜੈ ਸਾਰੰਗੀ, ਸ੍ਰੀ ਰਜਿੰਦਰ ਕੁਮਾਰ, ਸ੍ਰੀ ਅਰੁਨ ਅਵਸਥੀ, ਸ੍ਰੀ ਅਨਮੋਲ ਸ਼ਰਮਾ, ਸ੍ਰੀ ਵਿਵੇਕ ਸ਼ਰਮਾ, ਸ੍ਰੀ ਸਾਹਿਲ ਖੇੜਾ, ਸ੍ਰੀ ਮਨਦੀਪ ਅਰੋੜਾ, ਸ੍ਰੀ ਵੀਕੂ ਰਾਜਪੂਤ, ਸ੍ਰੀ ਨੀਰਜ ਖੁਰਾਣਾ, ਸ੍ਰੀ ਵਿਨੋਦ ਕੁਮਾਰ, ਸ੍ਰੀ ਵਿਪਨ ਖੁਰਾਣਾ, ਸ੍ਰੀ ਸਚਿਨ ਮੋਹਲ, ਸ੍ਰੀ ਬ੍ਰਿਜ ਮੋਹਨ, ਸ੍ਰੀ ਅਜੈ ਸੂਰੀ, ਸ੍ਰੀ ਵਿਵੇਕ ਕ੍ਰਿਸਨ ਜੋ ਸ਼ੀ, ਸ੍ਰੀ ਨਵਨੀਤ ਸ਼ਰਮਾ, ਸ੍ਰੀ ਸੰਨੀ ਕੰਡਾ, ਸ੍ਰੀ ਸੋਮੂ, ਸ੍ਰੀ ਨਰੇਸ਼ ਅਰੋੜਾ, ਸ੍ਰ. ਬਲਵੀਰ ਸਿੰਘ, ਸ੍ਰੀ ਵਿੱਕੀ ਜੋਸ਼ੀ ਵੀ ਮੌਜੂਦ ਸਨ|

Leave a Reply

Your email address will not be published. Required fields are marked *