ਸ੍ਰੀ ਹਜੂਰ ਸਾਹਿਬ ਤੋਂ ਪਰਤੇ ਜੱਥੇ ਦਾ ਪ੍ਰਿੰਸ ਦੀ ਅਗਵਾਈ ਵਿੱਚ ਭਰਵਾਂ ਸਵਾਗਤ

ਐਸ ਏ ਐਸ ਨਗਰ, 9 ਜਨਵਰੀ (ਸ.ਬ.) ਸ੍ਰੀ ਹਜੂਰ ਸਾਹਿਬ ਲਈ ਬੀਤੇ ਦਿਨ ਮੁਹਾਲੀ ਏਅਰਪੋਰਟ ਤੋਂ ਪਹਿਲੀ ਹਵਾਈ ਉੜਾਨ ਰਾਹੀਂ ਰਵਾਨਾ ਹੋਇਆ ਜਥਾ ਅੱਜ ਵਾਪਸ ਆ ਗਿਆ| ਇਸ ਜਥੇ ਦਾ ਯੂਥ ਅਕਾਲੀ ਦਲ ਸ਼ਹਿਰੀ ਦੇ ਜਿਲ੍ਹਾ ਪ੍ਰਧਾਨ ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ ਵਲੋਂ ਭਰਵਾਂ ਸਵਾਗਤ ਕੀਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਹਨਾਂ ਦੀ ਇਹ ਯਾਤਰਾ ਬਹੁਤ ਆਨੰਦਦਾਇਕ ਰਹੀ ਹੈ ਅਤੇ ਜਥੇ ਨੇ ਵਾਹਿਗੂਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੈ| ਉਹਨਾਂ ਕਿਹਾ ਕਿ ਜਥੇ ਦੀ ਇਹ ਯਾਤਰਾ ਇਤਿਹਾਸਿਕ ਰਹੀ ਹੈ| ਅਕਾਲੀ ਦਲ ਸ਼ਹਿਰੀ ਦੇ ਜਿਲ੍ਹਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਕਿਹਾ ਕਿ ਮੁਹਾਲੀ ਤੋਂ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਦੀ ਇਹ ਯਾਤਰਾ ਲੰਮਾਂ ਸਮਾਂ ਯਾਦ ਰਹੇਗੀ| ਉਹਨਾਂ ਕਿਹਾ ਕਿ ਇਸ ਯਾਤਰਾ ਨਾਲ ਜਥੇ ਦੇ ਮਂੈਬਰਾਂ ਨੂੰ ਰੂਹਾਨੀ ਅਨੁਭਵ ਹੋਇਆ ਹੈ|
ਇਸ ਮ ੌਕੇ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਸ਼ਹਿਰੀ ਦੇ ਜਿਲਾ ਪ੍ਰਧਾਨ ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਇਸ ਹਵਾਈ ਉੁੜਾਨ ਦੇ ਸ਼ੁਰੂ ਹੋਣ ਨਾਲ ਇਲਾਕੇ ਦੀਆਂ ਸੰਗਤਾਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ| ਇਸ ਹਵਾਈ ਉੜਾਨ ਨਾਲ ਸੰਗਤਾਂ ਦਾ ਬਹੁਤ ਘੱਟ ਸਮਾਂ ਲਗੇਗਾ, ਜਿਹੜੀਆਂ ਸੰਗਤਾਂ ਪਹਿਲਾਂ ਸਮੇਂ ਦੀ ਘਾਟ ਕਾਰਨ ਇਹ ਯਾਤਰਾ ਨਹੀਂ ਸੀ ਕਰ ਸਕੀਆਂ ਉਹ ਹੁਣ ਇਸ ਹਵਾਈ ਉੜਾਨ ਰਾਹੀਂ ਇਹ ਯਾਤਰਾ ਅਸਾਨੀ ਨਾਲ ਕਰ ਸਕਣਗੀਆਂ|
ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ, ਡਾ. ਦਲਜੀਤ ਸਿੰਘ ਚੀਮਾ, ਜਥੇਦਾਰ ਤੋਤਾ ਸਿੰਘ, ਮਹੇਸ਼ਇੰਦਰ ਸਿੰਘ ਗ੍ਰੇਵਾਲ, ਫਤਹਿ ਸਿੰਘ, ਪਰਮਜੀਤ ਸਿੰਘ ਗਿਲ ਪ੍ਰਧਾਨ ਗੁਰਦੁਆਰਾ ਸਾਚਾ ਧੰਨ ਸਾਹਿਬ ਵੀ ਮੌਜੂਦ ਸਨ|

Leave a Reply

Your email address will not be published. Required fields are marked *