ਸ੍ਰੀ ਹਨੂੰਮਾਨ ਜੀ ਦੀ ਮੂਰਤੀ ਸਥਾਪਤ ਕੀਤੀ

ਐਸ.ਏ.ਐਸ.ਨਗਰ, 13 ਜੁਲਾਈ (ਸ.ਬ.) ਸਥਾਨਕ ਫੇਜ਼ 9 ਦੇ  ਪ੍ਰਾਚੀਨ ਸ਼ਿਵ ਸ਼ਕਤੀ ਮੰਦਰ ਵਿਖੇ ਹਨੂੰਮਾਨ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ| ਇਸ ਮੌਕੇ ਜਿਲ੍ਹਾ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਸ੍ਰ. ਅਮਰਜੀਤ ਸਿੰਘ (ਜੀਤੀ ਸਿੱਧੂ) ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ| 
ਮੰਦਰ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼੍ਰੀ ਰਿਸ਼ਵ ਜੈਨ ਨੇ ਦੱਸਿਆ ਕਿ ਇਸ ਮੌਕੇ ਹਾਜਿਰ ਪਤਵੰਤਿਆਂ ਵਲੋਂ ਪ੍ਰਚੀਨ ਸ਼ਿਵ ਸ਼ਕਤੀ ਮੰਦਰ ਵਿੱਚ ਤ੍ਰਿਵੈਣੀ ਦਾ ਬੂਟਾ ਲਗਾਇਆ ਗਿਆ| 
ਇਸ ਮੌਕੇ ਮਦਰ ਕਮੇਟੀ ਦੇ                           ਚੇਅਰਮੈਨ ਤਰਲੋਚਨ ਜੈਸਵਾਲ, ਸੈਕਟਰੀ ਵਿਜੇ ਸ਼ੰਕਰ ਤਿਵਾੜੀ, ਕੈਸ਼ੀਅਰ ਅਸ਼ੋਕ ਸ਼ਰਮਾ, ਸਾਬਕਾ ਕੌਂਸਲਰ ਕੁਲਜੀਤ ਸਿੰਘ ਔਲਖ, ਕਾਂਗਰਸੀ ਆਗੂ ਅਨਿਲ ਆਨੰਦ, ਅਮਨਦੀਪ ਸਿੰਘ ਮੁੰਡੀ, ਸ਼ਾਮਾ, ਜੈ ਪ੍ਰਕਾਸ਼, ਪਰਸ਼ੂਰਾਮ, ਕਮਲ ਚੌਹਾਨ, ਸਤੀਸ਼ ਸੈਣੀ, ਐਸ. ਆਰ. ਜੈਨ, ਰਵਿੰਦਰ ਰਿੰਕਾ,  ਕਮਲਪ੍ਰੀਤ ਬੰਨੀ, ਕਿਸ਼ਨ ਕਾਂਤ ਗਿੱਲ, ਜਗਦੀਸ਼ ਸ਼ਰਮਾ, ਸੁਰਮੁਖ ਸਿੰਘ ਅਤੇ ਮਨਵੀਰ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *