ਸ੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਵਰਕਰਾਂ ਦੀ ਸੇਵਾ ਦਾ ਮੁੱਲ ਪਾਇਆ : ਕਾਹਲੋਂ

ਐਸ.ਏ.ਐਸ.ਨਗਰ, 27 ਦਸੰਬਰ (ਸ.ਬ.) ਸ੍ਰੋਮਣੀ ਅਕਾਲੀ ਦਲ ਨੇ  ਹਮੇਸ਼ਾ ਹੀ ਮਿਹਨਤੀ ਅਤੇ ਵਫਾਦਾਰ ਵਰਕਰਾਂ ਦੀ ਸੇਵਾ ਦਾ ਪੂਰਾ ਮੁੱਲ ਪਾਇਆ ਹੈ ਅਤੇ ਉਹਨਾਂ ਨੂੰ ਬਣਦਾ ਮਾਣ ਸਨਮਾਨ ਦੇ ਕੇ ਨਵਾਜਿਆ ਹੈ| ਇਹ ਗੱਲ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਮੁਹਾਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਅੱਜ ਇੱਥੇ ਪਾਰਟੀ ਦਫਤਰ ਵਿੱਚ ਸ੍ਰ. ਰਵਿੰਦਰ ਸਿੰਘ ਸ਼ਾਮਪੁਰ ਅਤੇ ਸ੍ਰ. ਸੁਰਮੁਖ ਸਿੰਘ ਨੰਬਰਦਾਰ ਨੂੰ ਕ੍ਰਮਵਾਰ ਜਨਰਲ ਸਕੱਤਰ ਅਤੇ ਮੀਤ ਪ੍ਰਧਾਨ, ਯੂਥ ਅਕਾਲੀ ਦਲ, ਮਾਲਵਾ ਜੋਨ-2 ਦੇ ਨਿਯੁਕਤੀ ਪੱਤਰ ਸੌਂਪਣ ਮੌਕੇ ਆਖੀ| ਉਹਨਾਂ ਕਿਹਾ ਕਿ ਇਹ ਦੋਵੇਂ ਆਗੂ ਲੰਬੇ ਸਮੇਂ ਤੋਂ ਪਾਰਟੀ ਲਈ ਕੰਮ ਕਰ ਰਹੇ ਹਨ ਅਤੇ ਉਹ ਇਹਨਾਂ ਅਹੁਦਿਆਂ ਦੇ ਅਸਲ ਹੱਕਦਾਰ ਹਨ|
ਇਸ ਮੌਕੇ ਸ੍ਰ. ਰਵਿੰਦਰ ਸਿੰਘ ਸ਼ਾਮਪੁਰ ਅਤੇ ਸ੍ਰ. ਗੁਰਮੁਖ ਸਿੰਘ ਨੰਬਰਦਾਰ ਨੇ ਸ਼ਹਿਰੀ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ ਵੱਲੋਂ ਨਿਜੀ ਦਿਲਚਸਪੀ ਲੈ ਕੇ ਉਹਨਾਂ ਨੂੰ ਇਹ ਅਹੁਦੇ ਦਿਵਾਉਣ ਲਈ ਇਹਨਾਂ ਦਾ ਧੰਨਵਾਦ ਕੀਤਾ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਅਰਵਿੰਦਰ ਸਿੰਘ ਬਿੰਨੀ ਇੰਚਾਰਜ ਆਈ ਟੀ ਵਿੰਗ ਮੁਹਾਲੀ, ਹਰਿੰਦਰ ਸਿੰਘ ਖਹਿਰਾ ਇੰਚਾਰਜ ਪਬਲਿਸਿਟੀ ਮੁਹਾਲੀ, ਪੰਜਾਬ ਸਿੰਘ ਕੰਗ, ਨਸੀਬ ਸਿੰਘ ਸੰਧੂ, ਸ੍ਰ. ਤੇਜਿੰਦਰ ਸਿੰਘ ਸ਼ੇਰਗਿੱਲ ਜਨਰਲ ਸਕੱਤਰ ਮੁਹਾਲੀ, ਜਗਵਿੰਦਰ ਸਿੰਘ ਧਾਲੀਵਾਲ, ਸ੍ਰ. ਸੀਤਲ ਸਿੰਘ ਚੇਅਰਮੈਨ ਵਪਾਰ ਮੰਡਲ ਮੁਹਾਲੀ, ਸ੍ਰ. ਕਰਮ ਸਿੰਘ ਬਬਰਾ ਸੀਨੀਅਰ ਅਕਾਲੀ ਆਗੂ, ਸ੍ਰ. ਪਰਮਜੀਤ ਸਿੰਘ ਸਿੱਧੂ ਫੇਜ਼-4 ਅਤੇ ਹੋਰ ਵੀ ਮੈਂਬਰ ਹਾਜ਼ਿਰ ਸਨ|

Leave a Reply

Your email address will not be published. Required fields are marked *