ਸੜਕਾਂ ਉਪਰ ਤੇਜ ਰਫਤਾਰ ਚਲਦੇ ਓਵਰਲੋਡ ਮੋਟਰ ਰੇਹੜੇ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ


ਐਸ J ੇਐਸ ਨਗਰ, 16 ਅਕਤੂਬਰ (ਆਰ ਪੀ ਵਾਲੀਆ) ਮੁਹਾਲੀ ਸ਼ਹਿਰ ਦੀਆਂ ਵੱਖ ਵੱਖ ਸੜਕਾਂ ਉਪਰ ਹਰ ਦਿਨ ਓਵਰਲੋਡ ਮੋਟਰ ਰੇਹੜੀ ਰਿਕਸ਼ੇ ਚਲ ਰਹੇ ਹਨ, ਜੋ ਕਿ ਸ਼ਰੇਆਮ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ| 
ਇਹਨਾਂ ਲੋਕਾਂ ਵਲੋਂ ਸਾਮਾਨ ਢੋਣ ਵਾਲੀਆਂ ਸਾਈਕਲ ਰੇਹੜੀਆਂ ਉਪਰ ਮੋਟਰਸਾਈਕਲ ਦਾ ਇੰਜਣ ਫਿਟ ਕਰਵਾ ਕੇ ਇਹ ਮੋਟਰ ਰੇਹੜੀ ਰਿਕਸ਼ੇ ਬਣਾ ਲਏ ਜਾਂਦੇ ਹਨ, ਜਿਹਨਾਂ ਉਪਰ ਵੱਖ ਵੱਖ ਤਰਾਂ ਦਾ ਸਮਾਨ ਭਾਰੀ ਮਾਤਰਾ ਵਿਚ ਲੱਦ ਲਿਆ ਜਾਂਦਾ ਹੈ| 
ਇਹਨਾਂ ਰੇਹੜੀ ਰਿਕਸ਼ਿਆਂ ਉਪਰ ਅਕਸਰ ਕਾਫੀ ਜਿਆਦਾ ਥਾਂ ਘੇਰਨ ਵਾਲਾ ਸਾਮਾਨ ਜਿਵੇਂ  ਸਰੀਆ ਜਾਂ ਲੋਹੇ ਦੀਆਂ ਚਾਦਰਾਂ ਆਦਿ ਲੱਦ ਲਈਆਂ ਜਾਂਦੀਆਂ ਹਨ ਅਤੇ ਇਹ ਸਾਮਾਨ ਇਹਨਾਂ ਰਿਕਸ਼ਿਆਂ ਦੇ ਅਗਲੇ ਅਤੇ ਪਿਛਲੇ ਹਿੱਸੇ ਵਿੱਚ ਕਾਫੀ ਦੂਰੀ ਤਕ  ਲਮਕਦਾ ਰਹਿੰਦਾ ਹੈ, ਜੋ ਹੋਰਨਾਂ ਵਾਹਨ ਚਾਲਕਾਂ ਅਤੇ ਰਾਹਗੀਰਾਂ ਲਈ ਹਾਦਸਿਆਂ ਦਾ ਕਾਰਨ ਬਣਦਾ ਹੈ|  
ਸਮਾਜਸੇਵੀ ਆਗੂ ਡਾ ਰਜਿੰਦਰ ਸਿੰਘ ਹੈਰੀ ਕਹਿੰਦੇ ਹਨ ਕਿ  ਇਹਨਾਂ ਮੋਟਰ  ਰੇਹੜੀਆਂ ਨੂੰ ਇਹਨਾਂ ਦੇ ਚਾਲਕਾਂ ਵਲੋਂ  ਬਹੁਤ ਤੇਜ ਰਫਤਾਰ ਵਿਚ ਚਲਾਇਆ ਜਾਂਦਾ ਹੈ| ਜਿਸ ਕਾਰਨ ਇਹਨਾਂ ਓਵਰਲੋਡ ਰਿਕਸਾ ਰੇਹੜੀਆਂ ਕਾਰਨ ਹਰ ਸਮੇਂ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ| ਉਹਨਾਂ ਟ੍ਰੈਫਿਕ ਪੁਲੀਸ ਤੋਂ ਮੰਗ ਕੀਤੀ ਹੈ ਕਿ ਇਹਨਾਂ ਮੋਟਰ ਰੇਹੜੀ ਰਿਕਸ਼ਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *