ਸੜਕਾਂ ਕਿਨਾਰੇ ਖੜੇ ਦਰਖਤਾਂ ਤੇ ਲੱਗੇ ਬਲੱਮ ਖੀਰੇ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ

ਐਸ ਏ ਐਸ ਨਗਰ, 18 ਜਨਵਰੀ (ਸ.ਬ.) ਸ਼ਹਿਰ ਦੀਆਂ ਸੜਕਾਂ ਕਿਨਾਰੇ ਲੱਗੇ ਹੋਏ ਦਰਖਤਾਂ ਉਪਰ ਇਸ ਸਮੇਂ ਭਾਰੀ ਭਰਕਮ ਬਲਮ ਖੀਰੇ ਲਮਕ ਰਹੇ ਹਨ, ਜੋ ਕਿ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ| ਸੜਕਾਂ ਕਿਨਾਰੇ ਦਰਖਤਾਂ ਨੂੰ ਲੱਗੇ ਇਹ ਬਲੱਮ ਖੀਰੇ ਅਕਸਰ ਅਚਾਨਕ ਦਰਖਤ ਨਾਲੋਂ ਟੁੱਟ ਕੇ ਹੇਠਾਂ ਡਿਗ ਪੈਂਦੇ ਹਨ ਅਤੇ ਇਹਨਾਂ ਰੁੱਖਾਂ ਹੇਠਾਂ ਖੜੇ ਜਾਂ ਉੰਥੋਂ ਲੰਘ ਰਹੇ ਲੋਕਾਂ ਦੇ ਸਿਰ ਵਿੱਚ ਜਾ ਵਜਦੇ ਹਨ| ਇਕ ਦਮ ਭਾਰੀ ਭਰਕਮ ਬਲਮ ਖੀਰੇ ਸਿਰਾਂ ਉਪਰ ਆ ਵਜਣ ਕਾਰਨ ਲੋਕ ਡਰ ਜਾਂਦੇ ਹਨ| ਕਈ ਵਾਰ ਇਹ ਬਲੱਮ ਖੀਰੇ ਦਰਖਤਾਂ ਤੋਂ ਟੁਟਕੇ ਸੜਕ ਉਪਰ ਜਾ ਰਹੇ ਵਾਹਨਾਂ ਉਪਰ ਡਿੱਗਦੇ ਹਨ, ਜਿਸ ਕਾਰਨ ਵਾਹਨਾਂ ਦੇ ਸ਼ੀਸੇ ਨੁਕਸਾਨੇ ਜਾਂਦੇ ਹਨ ਅਤੇ ਕਈ ਵਾਰ ਇਹਨਾਂ ਕਾਰਨ ਸੜਕ ਹਾਦਸੇ ਵੀ ਵਾਪਰਦੇ ਹਨ|
ਕਾਂਗਰਸ ਦੇ ਜਿਲ੍ਰਾ ਜਨਰਲ ਸਕੱਤਰ ਸ੍ਰੀ ਅਤੁਲ ਸ਼ਰਮਾ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਇਹਨਾਂ ਭਾਰੀ ਭਰਕਮ ਬਲੱਮ ਖੀਰਿਆਂ ਨੂੰ ਤੋੜੇ ਜਾਣ ਦੀ ਮੰਗ ਪ੍ਰਸ਼ਾਸਨ ਤੋਂ ਕਰ ਚੁਕੇ ਹਨ ਪਰ ਪ੍ਰਸ਼ਾਸਨ ਵਲੋਂ ਇਹਨਾ ਬਲੱਮ ਖੀਰਿਆਂ ਨੂੰ ਰੁੱਂਖਾਂ ਨਾਲੋਂ ਤੁੜਵਾਉਣ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਰਕੇ ਰੁੱਖਾਂ ਉਪਰ ਲੱਗੇ ਇਹਨਾਂ ਬੱਲਮ ਖੀਰਿਆਂ ਦੀ ਗਿਣਤੀ ਬਹੁਤ ਵੱਧ ਗਈ ਹੈ| ਉਹਨਾਂ ਕਿਹਾ ਕਿ ਇਹਨਾਂ ਬਲੱਮ ਖੀਰਿਆਂ ਕਾਰਨ ਪਿਛਲੇ ਸਮੇਂ ਦੌਰਾਨ ਹਾਦਸੇ ਵੀ ਵਾਪਰ ਚੁਕੇ ਹਨ ਪਰ ਫਿਰ ਵੀ ਇਹਨਾਂ ਬਲੱਮ ਖੀਰਿਆਂ ਦੀ ਤੁੜਵਾਈ ਲ ਈ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ| ਉਹਨਾਂ ਕਿਹਾ ਕਿ ਇਹ ਭਾਰੀ ਭਰਕਮ ਬਲੱਮ ਖੀਰੇ ਆਮ ਲੋਕਾਂ ਲਈ ਵੱਡੀ ਸਿਰਦਰਦੀ ਬਣ ਗਏ ਹਨ| ਇਹਨਾਂ ਬਲੱਮ ਖੀਰਿਆਂ ਦੇ ਅਚਾਨਕ ਟੁਟ ਕੇ ਡਿਗ ਪੈਣ ਕਾਰਨ ਕਈ ਵਾਰ ਛੋਟੇ ਬੱਚਿਆਂ ਦੇ ਸੱਟਾਂ ਵੀ ਲੱਗ ਚੁਕੀਆਂ ਹਨ, ਕਿਉਂਕਿ ਇਹ ਬਲੱਮ ਖੀਰੇ 5-6 ਕਿਲੋ ਭਾਰੇ ਹੁੰਦੇ ਹਨ ਜਦੋਂ ਇਹ ਦਰਖਤ ਨਾਲੋਂਂ ਟੁਟ ਕੇ ਹੋਠਾਂ ਡਿਗਦੇ ਹਨ ਤਾਂ ਭਾਰੇ ਹੋਣ ਅਤੇ ਤੇਜ ਗਤੀ ਵਿੱਚ ਹੋਣ ਕਾਰਨ ਇਹ ਦਰਖਤਾਂ ਹੇਠਾਂ ਜਾ ਰਹੇ ਲੋਕਾਂ ਦੇ ਕਾਫੀ ਸੱਟਾਂ ਮਾਰਦੇ ਹਨ| ਇਹਨਾਂ ਬੱਲਮ ਖੀਰਿਆਂ ਕਾਰਨ ਸੜਕਾਂ ਉਪਰ ਗੰਦਗੀ ਵੀ ਫੈਲਦੀ ਹੈ, ਕਈ ਵਾਰ ਸੜਕ ਉਪਰ ਡਿਗੇ ਪਏ ਬਲੱਮ ਖੀਰਿਆਂ ਦੇ ਉਪਰ ਦੋ ਪਹੀਆ ਵਾਹਨਾਂ ਦੇ ਟਾਇਰ ਚੜ ਜਾਣ ਕਾਰਨ ਦੋ ਪਹੀਆ ਵਾਹਨ ਚਾਲਕ ਡਿਗ ਵੀ ਪੈਂਦੇ ਹਨ ਅਤੇ ਉਹਨਾਂ ਦੇ ਸੱਟਾਂ ਲਗਦੀਆਂ ਹਨ| ਉਹਨਾਂ ਮੰਗ ਕੀਤੈ ਕਿ ਸੜਕਾਂ ਕਿਨਾਰੇ ਲੱਗੇ ਦਰਖਤਾਂ ਨੂੰ ਲੱਗੇ ਬਲੱਮ ਖੀਰੇ ਤੁਰੰਤ ਤੁੜਵਾਏ ਜਾਣ|

Leave a Reply

Your email address will not be published. Required fields are marked *