ਸੜਕਾਂ ਕਿਨਾਰੇ ਲੱਗੇ ਦਰਖਤਾਂ ਤੋਂ ਬਲਮ ਖੀਰੇ ਤੁੜਵਾਏ ਜਾਣ : ਵਿਨੀਤ ਵਰਮਾ

ਐਸ ਏ ਐਸ ਨਗਰ, 27 ਜੂਨ (ਸ.ਬ.) ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਨੇ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਮੁਹਾਲੀ ਸ਼ਹਿਰ ਵਿਚ ਸੜਕਾਂ ਕਿਨਾਰੇ ਲੱਗੇ ਰੁੱਖਾਂ ਨੂੰ ਲੱਗੇ ਬੱਲਮ ਖੀਰੇ ਤੋੜੇ ਜਾਣ|
ਆਪਣੇ ਪੱਤਰ ਵਿਚ ਸ੍ਰੀ ਵਰਮਾ ਨੇ ਲਿਖਿਆ ਹੈ ਕਿ ਮੁਹਾਲੀ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰਿਆਂ ਉਪਰ ਲੱਗੇ ਦਰਖਤਾਂ ਨੂੰ ਬਹੁਤ ਵੱਡੀ ਗਿਣਤੀ ਵਿਚ ਬੱਲਮ ਖੀਰੇ ਲੱਗੇ ਹੋਏੇ ਹਨ, ਜੋ ਕਿ ਕਦੇ ਵੀ ਟੁੱਟ ਕੇ ਹੇਠਾਂ ਡਿਗ ਸਕਦੇ ਹਨ| ਉਹਨਾਂ ਕਿਹਾ ਕਿ ਇਕ ਬੱਲਮ ਖੀਰੇ ਦਾ ਭਾਰ 5-6 ਕਿਲੋ ਹੁੰਦਾ ਹੈ ਅਤੇ ਇਹ ਪੱਥਰ ਵਾਂਗ ਸਖਤ ਹੁੰਦੇ ਹਨ| ਇਹਨਾਂ ਬੱਲਮ ਖੀਰਿਆਂ ਕਾਰਨ ਪਿਛਲੇ ਸਮੇਂ ਦੌਰਾਨ ਕਈ ਵਿਅਕਤੀ ਜਖਮੀ ਹੋ ਚੁਕੇ ਹਨ| ਇਸ ਤੋਂ ਇਲਾਵਾ ਕੁਝ ਸਾਲ ਪਹਿਲਾਂ ਇਹਨਾਂ ਬੱਲਮ ਖੀਰਿਆਂ ਕਾਰਨ ਇਕ ਨੌਜਵਾਨ ਦੀ ਮੌਤ ਵੀ ਹੋ ਗਈ ਸੀ| ਇਹ ਭਾਰੀ ਬੱਲਮ ਖੀਰੇ ਜਦੋਂ ਦਰਖਤ ਨਾਲੋਂ ਟੁੱਟ ਦੇ ਹੇਠਾਂ ਡਿਗਦੇ ਹਨ ਤਾਂ ਹੇਠਾਂ ਸੜਕ ਉਪਰ ਜਾ ਰਹੇ ਵਿਅਕਤੀਆਂ ਦੇ ਸਿਰ ਵਿਚ ਵੱਜ ਕੇ ਉਹਨਾਂ ਨੂੰ ਜਖਮੀ ਕਰ ਦਿੰਦੇ ਹਨ ਅਤੇ ਵਾਹਨਾਂ ਉਪਰ ਡਿੱਗ ਕੇ ਵਾਹਨਾਂ ਦੀ ਤੋੜ ਫੋੜ ਕਰ ਦਿੰਦੇ ਹਨ|
ਉਹਨਾਂ ਲਿਖਿਆ ਹੈ ਕਿ ਮੁਹਾਲੀ ਸ਼ਹਿਰ ਵਿਚ ਸੈਕਟਰ 53 ਤੇ ਸੈਕਟਰ 60 ਨੂੰ ਵੰਡਦੀ ਸੜਕ ਅਤੇ ਫੇਜ  3ਬੀ 1 ਅਤੇ ਫੇਜ 7 ਨੂੰ ਵੰਡਦੀ ਸੜਕ ਕਿਨਾਰੇ ਲੱਗੇ ਦਰਖੱਤਾਂ ਉਪਰ ਇਹ ਬੱਲਮ ਖੀਰੇ ਬਹੁਤ ਵੱਡੀ ਮਾਤਰਾ ਵਿਚ ਲੱਗੇ ਹੋਏ ਹਨ ਜੋ ਕਿ ਕਦੇ ਵੀ ਟੁੱਟ ਕੇ ਡਿੱਗ ਸਕਦੇ ਹਨ ਅਤੇ ਭਾਰੀ ਜਾਨੀ ਤੇ ਮਾਲੀ ਨੁਕਸਾਨ ਕਰ ਸਕਦੇ ਹਨ|
ਉਹਨਾਂ ਮੰਗ ਕੀਤੀ ਹੈ ਕਿ ਬਰਸਾਤਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਸੜਕਾਂ ਕਿਨਾਰੇ ਲੱਗੇ ਦਰਖਤਾਂ ਨੂੰ ਲਗੇ ਬੱਲਮ ਖੀਰਿਆਂ ਨੂੰ ਤੁੜਵਾਇਆ ਜਾਵੇ ਤਾਂ ਕਿ ਇਹਨਾਂ ਬੱਲਮ ਖੀਰਿਆਂ ਕਾਰਨ ਹੁੰਦੇ ਨੁਕਸਾਨ ਤੋਂ ਬਚਾਓ ਹੋ ਸਕੇ|

Leave a Reply

Your email address will not be published. Required fields are marked *