ਸੜਕਾਂ ਤੇ ਸਪੀਡ ਗਵਰਨਰ ਨੂੰ ਲੈ ਕੇ ਸੁਪਰੀਮ ਕੋਰਟ ਸਖਤ, ਰਾਜਾਂ ਨੂੰ ਲਾਈ ਫਟਕਾਰ

ਨਵੀਂ ਦਿੱਲੀ, 16 ਜਨਵਰੀ (ਸ.ਬ.) ਸੜਕਾਂ ਤੇ ਸਪੀਡ ਗਵਰਨਰ ਨੂੰ ਲਾਉਣ ਨੂੰ ਲੈ ਕੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸਖਤ ਰੁਖ ਅਪਣਾਇਆ| ਸੁਪਰੀਮ ਕੋਰਟ ਨੇ ਉਨ੍ਹਾਂ ਸਾਰੇ ਰਾਜਾਂ ਦੇ ਟਰਾਂਸਪੋਰਟ ਸਕੱਤਰਾਂ ਨੂੰ ਵਿਅਕਤੀਗੱਤ ਤੌਰ ਤੇ ਪੇਸ਼ ਹੋਣ ਨੂੰ ਕਿਹਾ ਹੈ, ਜਿਨ੍ਹਾਂ ਨੇ ਅਜੇ ਤੱਕ ਆਪਣੇ ਜਵਾਬ ਦਾਖਲ ਨਹੀਂ ਕੀਤੇ ਸਨ| ਉੱਥੇ ਹੀ ਚੀਫ ਜਸਟਿਸ ਜੇ.ਐਸ. ਖੇਹਰ ਨੇ ਕਈ ਜਨਹਿੱਤ ਪਟੀਸ਼ਨਾਂ ਤੇ ਰਾਜਾਂ ਦੇ ਜਵਾਬ ਨਾ ਦੇਣ ਕਾਰਨ ਨਾਰਾਜ਼ਗੀ ਜ਼ਾਹਰ ਕੀਤੀ ਹੈ| ਜਸਟਿਸ ਖੇਹਰ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਕੀ ਇੱਥੇ ਕੋਈ ਪੰਚਾਇਤ ਚੱਲ ਰਹੀ ਹੈ, ਜਿੱਥੇ ਰਾਜ ਗੰਭੀਰ ਨਹੀਂ ਹੈ|
ਸੁਪਰੀਮ ਕੋਰਟ ਨੇ ਸਖਤ ਰੁਖ ਅਪਣਾਉਂਦੇ ਹੋਏ ਕਿਹਾ ਕਿ ਤੁਸੀਂ ਸੁਪਰੀਮ ਕੋਰਟ ਦਾ ਮਜ਼ਾਕ ਕਿਉਂ ਉਡਾ ਰਹੇ ਹੋ, ਸਕੱਤਰਾਂ ਨੂੰ ਕੋਰਟ ਵਿੱਚ ਪੇਸ਼ ਹੋਣ ਦਿਓ, ਉਦੋਂ ਤੁਹਾਨੂੰ ਪਤਾ ਲੱਗੇਗਾ ਕਿ ਸੁਪਰੀਮ ਕੋਰਟ ਕੀ ਹੁੰਦਾ ਹੈ| ਜ਼ਿਕਰਯੋਗ ਹੈ ਕਿ ਲਗਾਤਾਰ ਤੇਜ਼ ਗਤੀ ਕਾਰਨ ਹੋ ਰਹੇ ਸੜਕ ਹਾਦਸਿਆਂ ਨੂੰ ਲੈ ਕੇ ਸੁਪਰੀਮ ਕੋਰਟ ਗੰਭੀਰ ਹੈ| ਕੇਂਦਰੀ ਆਵਾਜਾਈ ਮੰਤਰਾਲੇ ਨੇ ਇਕ ਨਵੰਬਰ ਨੂੰ ਸਾਰੇ ਵਾਹਨਾਂ ਤੇ ਸਪੀਡ ਗਵਰਨਰ ਲਾਉਣ ਦਾ ਆਦੇਸ਼ ਦਿੱਤਾ ਸੀ| ਸਪੀਡ ਗਵਰਨਰ ਸੜਕਾਂ ਤੇ ਚੱਲ ਰਹੇ ਵਾਹਨਾਂ ਦੀ ਗਤੀ ਤੇ ਨਜ਼ਰ ਰੱਖਦਾ ਹੈ ਅਤੇ ਵਧ ਸਪੀਡ ਹੋਣ ਤੇ ਸੂਚਿਤ ਕਰਦਾ ਹੈ|

Leave a Reply

Your email address will not be published. Required fields are marked *