ਸੜਕਾਂ ਦੀ ਕਾਰਪੈਟਿੰਗ ਦਾ ਕੰਮ ਸ਼ੁਰੂ ਕਰਵਾਇਆ

ਐਸ ਏ ਐਸ ਨਗਰ, 15 ਦਸੰਬਰ (ਸ.ਬ.) ਕਾਂਗਰਸ ਕਮੇਟੀ ਸ਼ਹਿਰੀ ਮੁਹਾਲੀ ਦੇ ਪ੍ਰਧਾਨ ਸ੍ਰ. ਜਸਪ੍ਰੀਤ ਸਿੰਘ ਵਲੋਂ ਫੇਜ਼ 5 ਦੀਆਂ ਕਨਾਲ ਕੋਠੀਆਂ ਵਿੱਚ ਸੜਕਾਂ ਦੀ ਰੀਕਾਰਪੈਟਿੰਗ ਦਾ ਕੰਮ ਸ਼ੁਰੂ ਕਰਵਾਇਆ ਗਿਆ| ਇਸ ਮੌਕੇ ਸ੍ਰ. ਜਸਪ੍ਰੀਤ ਗਿੱਲ ਨੇ ਦੱਸਿਆ ਕਿ ਇਸ ਕੰਮ ਤੇ 39 ਲੱਖ ਦੀ ਲਾਗਤ ਆਏਗੀ| 
ਇਸ ਮੌਕੇ ਹੋਰਨਾਂ ਤੋਂ ਇਲਾਵਾ ਫੇਜ਼ 5 ਦੀ ਰੈਜੀਡੈਂਟ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰ ਮੁਕੇਸ਼ ਬਾਂਸਲ, ਬ੍ਰਿਜੇਸ਼ ਕਪਿਲਾ, ਕੁਲਵੰਤ ਸਿੰਘ, ਪਰਮਿੰਦਰ ਸਿੰਘ, ਆਸ਼ੂ ਭੰਡਾਰੀ, ਏ ਐਸ ਗਿਲ, ਪੁਸ਼ਪਿੰਦਰ ਨੱਤ, ਇਕਬਾਲ ਸਿੰਘ, ਸਵਰਨ ਸਿੰਘ ਅਤੇ ਹੋਰ ਪਤੰਵੰਤੇ ਹਾਜਿਰ ਸਨ|

Leave a Reply

Your email address will not be published. Required fields are marked *