ਸੜਕ ਉਪਰ ਪੇਵਰ ਬਲਾਕ ਲਗਾਉਣ ਦੀ ਮੰਗ


ਖਰੜ, 2 ਦਸੰਬਰ (ਸ.ਬ.) ਖਰੜ ਦੇ ਵਾਰਡ ਨੰਬਰ 6 ਤੋਂ ਸਾਬਕਾ ਕਂੌਸਲਰ  ਨੰਬਰਦਾਰ ਰਜਿੰਦਰ ਸਿੰਘ ਦੀ ਅਗਵਾਈ ਵਿੱਚ ਇਕ ਵਫਦ ਨਗਰ ਕਂੌਸਲ ਦੇ ਕਾਰਜ ਸਾਧਕ ਅਫਸਰ ਸ੍ਰੀ ਸੰਗੀਤ ਆਹਲੂਵਾਲੀਆ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਸਵਰਾਜ ਨਗਰ ਵਿੱਚ ਗੁਰਦੁਆਰਾ ਮਾਤਾ ਗੁਜਰੀ ਜੀ ਵਾਲੀ ਸੜਕ ਉਪਰ ਪੇਵਰ ਬਲਾਕ ਲਗਾਏ ਜਾਣ ਅਤ ਸਾਈਡਾਂ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪ ਪਾਏ ਜਾਣ| 
ਇਸ ਮੌਕੇ ਨੰਬਰਦਾਰ ਰਜਿੰਦਰ ਸਿੰਘ ਨੇ ਕਾਰਜ ਸਾਧਕ ਅਫਸਰ ਦੇ ਧਿਆਨ ਵਿਚ ਲਿਆਂਦਾ ਕਿ   ਇਸ ਸਬੰਧੀ ਨਗਰ ਕੌਂਸਲ ਖਰੜ ਵਿੱਚ ਉਹਨਾਂ ਵਲੋਂ ਆਪਣੇ ਕੌਂਸਲਰ ਦੇ ਕਾਰਜਕਾਲ ਦੌਰਾਨ ਮਿਤੀ 12-8-2019 ਨੂੰ ਮਤਾ ਵੀ ਪਾਇਆ ਗਿਆ ਸੀ| 
ਇਸ ਮੌਕੇ ਕਾਰਜ ਸਾਧਕ ਅਫਸਰ ਨੇ ਇਸ ਸਬੰਧੀ ਯੋਗ ਕਾਰਵਾਈ ਕਰਨ ਦਾ ਭਰੋਸਾ ਦਿਤਾ| ਵਫਦ ਵਿੱਚ ਮਹਿੰਦਰ ਸਿੰਘ, ਰਜਿੰਦਰ ਕੁਮਾਰ, ਸੁਰਜੀਤ ਸਿੰਘ, ਹਰਮਨ, ਜਸਵਿੰਦਰ ਸਿੰਘ ਮੌਜੂਦ ਸਨ| 

Leave a Reply

Your email address will not be published. Required fields are marked *