ਸੜਕ ਉੱਪਰ ਖੜ੍ਹਦੇ ਵੱਡੇ ਟਰਾਲਿਆਂ ਕਾਰਨ ਆਵਾਜਾਈ ਵਿੱਚ ਪੈਂਦੀ ਹੈ ਰੁਕਾਵਟ

ਐਸ ਏ ਐਸ ਨਗਰ, 30 ਜੂਨ (ਸ.ਬ.) ਸਥਾਨਕ ਸੈਕਟਰ-90,91 ਅਤੇ ਉਦਯੋਗਿਕ ਖੇਤਰ ਫੇਜ਼-8 ਤੋਂ ਚੱਪੜਚਿੜੀ ਨੂੰ ਜਾਂਦੀ ਸੜਕ ਉਪਰ ਹਰ ਦਿਨ ਹੀ ਸਵਰਾਜ ਕੰਪਨੀ ਦੇ ਸੜਕਾਂ ਉੱਪਰ ਖੜੇ ਵੱਡੀ ਗਿਣਤੀ ਵਾਹਨ ਆਵਾਜਾਈ ਵਿੱਚ ਰੁਕਾਵਟ ਬਣ ਰਹੇ ਹਨ| ਜਿਸ ਕਾਰਨ ਹੋਰ ਵਾਹਨ ਚਾਲਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੜਕ ਉੱਪਰ ਸਵਰਾਜ ਕੰਪਨੀ ਨੇ ਆਪਣਾ ਸਟੋਰ ਬਣਾਇਆ ਹੋਇਆ ਹੈ| ਜਿੱਥੋਂ ਪੂਰੇ ਦੇਸ਼ ਵਿੱਚ ਹੀ ਟ੍ਰੈਕਟਰ ਸਪਲਾਈ ਕੀਤੇ ਜਾਂਦੇ ਹਨ| ਇਨ੍ਹਾਂ ਟਰੈਕਟਰਾਂ ਨਾਲ ਲੱਦੇ ਵੱਡੇ-ਵੱਡੇ ਟਰਾਲੇ ਇਸ ਸੜਕ ਦੇ ਦੋਵੇਂ ਪਾਸੇ ਹਰ ਦਿਨ ਹੀ ਖੜੇ ਰਹਿੰਦੇ ਹਨ| ਜਿਸ ਕਰਕੇ ਹੋਰ ਵਾਹਨਾਂ ਦੇ ਨਿਕਲਣ ਲਈ ਰਸਤਾ ਬਹੁਤ ਹੀ ਘੱਟ ਬਚਦਾ ਹੈ| ਇਹ ਰਸਤਾ ਪਹਿਲਾਂ ਹੀ ਤੰਗ ਹੈ, ਪਰ ਵੱਡੇ ਵੱਡੇ ਟਰਾਲਿਆਂ ਕਾਰਨ ਇਸ ਰਸਤੇ ਉਪਰ ਆਵਾਜਾਈ ਠੱਪ ਹੋ ਜਾਂਦੀ ਹੈ ਅਤੇ ਅਤੇ ਲੰਮਾ ਜਾਮ ਲੱਗ ਜਾਂਦਾ ਹੈ| ਕਈ ਵਾਰ ਇਹ ਜਾਮ ਕਈ ਕਈ ਘੰਟੇ ਲੱਗਿਆ ਰਹਿੰਦਾ ਹੈ| ਜਿਸ ਕਾਰਨ ਇਸ ਰਸਤੇ ਤੋਂ ਲੰਘਣ ਵਾਲੇ ਵਾਹਨ ਚਾਲਕ ਬਹੁਤ ਪ੍ਰੇਸ਼ਾਨ ਹੁੰਦੇ ਹਨ|
ਵਾਹਨ ਚਾਲਕਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਸੜਕ ਉਪਰ ਖੜੇ ਹੁੰਦੇ ਵੱਡੇ ਟਰਾਲੇ ਬੰਦ ਕਰਵਾਏ ਜਾਣ|

Leave a Reply

Your email address will not be published. Required fields are marked *