ਸੜਕ ਕਿਨਾਰੇ ਖੜਕੇ ਪ੍ਰਾਪਰਟੀ ਦੇ ਸੌਦੇ ਕਰਨ ਵਾਲੇ ਅਖੌਤੀ ਡੀਲਰਾਂ ਖਿਲਾਫ ਹੋਵੇਗੀ ਕਾਰਵਾਈ: ਪ੍ਰਾਪਰਟੀ ਐਸੋਸੀਏਸ਼ਨ

ਐਸ ਏ ਐਸ ਨਗਰ, 28 ਅਪ੍ਰੈਲ (ਸ.ਬ.) ਏਅਰਪੋਰਟ ਰੋਡ ਉਪਰ ਵੱਖ-ਵੱਖ ਥਾਵਾਂ ਉਪਰ ਕਈ ਵਿਅਕਤੀ ਆਪਣੇ ਵਾਹਨ ਸੜਕ ਕਿਨਾਰੇ ਹੀ ਖੜਾ ਕੇ ਉਥੇ ਬੋਰਡ ਲਗਾ ਕੇ ਸੜਕ ਉਪਰ ਹੀ ਪ੍ਰਾਪਰਟੀ ਦੀ ਖਰੀਦ ਵੇਚ ਕੇ ਸੌਦੇ ਕਰਨੇ ਸ਼ੁਰੂ ਕਰ ਦਿੰਦੇ ਹਨ, ਇਹਨਾਂ ਵਿਚੋਂ ਕਈ ਵਿਅਕਤੀਆਂ ਨੇ ਤਾਂ ਆਰਜੀ ਟੈਂਟ ਲਗਾ ਕੇ ਆਰਜੀ ਦਫਤਰ ਬਣਾਏ ਹੋਏ ਹਨ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁਹਾਲੀ ਪ੍ਰਾਪਰਟੀ ਕੰਸਲਟੈਂਟ  ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਤੇਜਿੰਦਰ ਸਿੰਘ ਪੂਨੀਆ ਅਤੇ ਚੇਅਰਮੈਨ ਸ੍ਰੀ ਹਰਜਿੰਦਰ ਸਿੰਘ ਧਵਨ ਨੇ ਦੱਸਿਆ ਕਿ ਉਹਨਾਂ ਨੂੰ ਏਅਰਪੋਰਟ ਉਪਰ ਸੜਕ ਕਿਨਾਰੇ ਕਾਰਾਂ ਖੜਾ ਕੇ ਹੀ ਪ੍ਰਾਪਰਟੀ ਦੀ ਖਰੀਦ ਵੇਚ ਕੇ ਸੌਦੇ ਕਰਨ ਵਾਲਿਆ ਬਾਰੇ ਸ਼ਿਕਾਇਤਾਂ ਮਿਲ ਰਹੀਆਂ ਸਨ, ਜਦੋਂ ਉਹ ਉਥੇ ਪਹੁੰਚੇ ਤਾਂ ਇਹ ਬੰਦੇ ਉਥੇ ਮੌਜੂਦ ਸਨ, ਜਦੋਂ ਉਹਨਾਂ ਨੇ ਪੁਲੀਸ ਬੁਲਾਈ ਤਾਂ ਉਥੇ ਸੜਕ ਕਿਨਾਰੇ ਖੜਕੇ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਆਪਣਾ ਵਾਹਨ ਉਥੇ ਹੀ ਛੱਡ ਕੇ ਭੱਜ ਗਏ|
ਉਹਨਾਂ ਕਿਹਾ ਕਿ ਗਮਾਡਾ ਵਿੱਚ ਗਮਾਡਾ ਵਲੋਂ ਪ੍ਰਵਾਨਿਤ ਪ੍ਰਾਪਰਟੀ ਡੀਲਰ ਹੀ ਪ੍ਰਾਪਰਟੀ ਦੀ ਖਰੀਦ ਵੇਚ ਕਰ ਸਕਦਾ ਹੈ ਪਰ ਇਸ ਤਰ੍ਹਾਂ ਆਰਜੀ ਦਫਤਰ ਬਣਾ ਕੇ ਪ੍ਰਾਪਰਟੀ ਦਾ ਧੰਦਾ ਕਰਨ ਵਾਲੇ ਬਿਨਾ ਗਮਾਡਾ ਪ੍ਰਵਾਨਗੀ ਤੋਂ ਇਕ ਤਰ੍ਹਾਂ ਕ੍ਰਾਈਮ ਹੀ ਕਰ ਰਹੇ ਹਨ ਉਹਨਾਂ ਕਿਹਾ ਕਿ ਅਜਿਹੇ ਵਿਅਕਤੀ ਠੱਗੀ ਮਾਰ ਕੇ ਫਰਾਰ ਵੀ ਹੋ ਸਕਦੇ ਹਨ|
ਇਸ ਲਈ ਅਜਿਹੇ ਸੜਕ ਕਿਨਾਰੇ ਹੀ ਪ੍ਰਾਪਰਟੀ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਤੋਂ ਬਚਣਾ ਚਾਹੀਦਾ ਹੈ | ਉਹਨਾਂ ਕਿਹਾ ਕਿ ਜੇ ਕਿਸੇ ਨੇ ਪ੍ਰਾਪਰਟੀ ਦੀ ਖਰੀਦ ਵੇਚ ਦਾ ਧੰਦਾ ਕਰਨਾ ਹੈ ਤਾਂ ਉਸਨੂੰ ਚੰਗੀ ਤਰ੍ਹਾਂ ਦਫਤਰ ਬਣਾ ਕੇ, ਗਮਾਡਾ ਤੋਂ ਪ੍ਰਵਾਨਗੀ ਲੈ ਕੇ ਹੀ ਕਰਨਾ ਚਾਹੀਦਾ ਹੈ|  ਇਸ ਮੌਕੇ ਐਸੋਸੀਏਸ਼ਨ ਦੇ ਸੀ. ਮੀਤ ਪ੍ਰਧਾਨ ਸੁਰਿੰਦਰ ਸਿੰਘ ਮਹੰਤ, ਵਿੱਤ ਸਕੱਤਰ ਪਲਵਿੰਦਰ ਸਿੰਘ ਪੱਪੀ, ਮੁੱਖ ਸਲਾਹਕਾਰ ਅਜੀਤ ਕੁਮਾਰ ਪਵਾਰ, ਸੰਗਠਨ ਸਕੱਤਰ ਕੰਵਲਪ੍ਰੀਤ ਸਿੰਘ ਜਿੰਮੀ ਵੀ ਮੌਜੂਦ ਸਨ|

Leave a Reply

Your email address will not be published. Required fields are marked *