ਸੜਕ ਤੇ ਲਾਵਾਰਸ ਮਿਲੇ ਵਿਅਕਤੀ ਦੀ ਇਲਾਜ ਦੌਰਾਨ ਮੌਤ

ਐਸ ਏ ਐਸ ਨਗਰ, 30 ਅਪ੍ਰੈਲ (ਸ.ਬ.) ਵਾਈ ਪੀ ਐਸ ਚੌਂਕ ਫੇਜ਼ 8 ਮੁਹਾਲੀ ਤੋਂ 24 ਅਪ੍ਰੈਲ ਨੂੰ ਬੇਹੋਸ਼ ਮਿਲੇ ਵਿਅਕਤੀ ਦੀ ਇਲਾਜ ਦੌਰਾਨ ਪੀ ਜੀ ਆਈ ਵਿਖੇ ਮੌਤ ਹੋ ਗਈ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਫੇਜ਼ 8 ਥਾਣਾ ਦੇ ਮੁੱਖ ਅਫਸਰ ਨੇ ਦੱਸਿਆ ਕਿ ਪੁਲੀਸ ਨੂੰ ਫੇਜ਼ 8 ਦੇ ਵਾਈ ਵੀ ਐਸ ਚਂੌਕ ਵਿੱਚ 24 ਅਪ੍ਰੈਲ ਨੂੰ ਇਹ ਵਿਅਕਤੀ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਸੀ, ਜਿਸਨੂੰ ਪੀ ਸੀ ਆਰ ਨੇ ਸਥਾਨਕ ਸਿਵਲ ਹਸਪਤਾਲ ਫੇਜ਼ 6 ਦਾਖਲ ਕਰਵਾ ਦਿੱਤਾ ਸੀ, ਇਸ ਵਿਅਕਤੀ ਦਾ ਨਾਮ ਮਨੀਸ਼ ਹੈ ਪਰ ਇਸਦੇ ਬਾਰੇ ਹੋਰ ਜਾਣਕਾਰੀ ਨਾ ਮਿਲ ਸਕੀ| ਸਿਵਲ ਹਸਪਤਾਲ ਫੇਜ਼ 6 ਤੋਂ ਇਸ ਵਿਅਕਤੀ ਨੂੰ ਇਲਾਜ ਲਈ ਜੀ ਐਮ ਸੀ ਸੈਕਟਰ 32 ਚੰਡੀਗੜ੍ਹ ਭੇਜ ਦਿੱਤਾ ਗਿਆ ਅਤੇ ਉਥੋਂ ਇਸ ਨੂੰ ਪੀ ਜੀ ਆਈ ਭੇਜ ਦਿੱਤਾ ਗਿਆ, ਜਿਥੇ ਕਿ ਇਸਦੀ ਮੌਤ ਹੋ ਗਈ|
ਉਹਨਾਂ ਦੱਸਿਆ ਕਿ ਇਸ ਵਿਅਕਤੀ ਦੀ ਉਮਰ 43 ਸਾਲ, ਕੱਦ ਕਰੀਬ 5 ਫੁਟ 8 ਇੰਚ, ਰੰਗ ਗੋਰਾ, ਚਿਹਰਾ ਗੋਲ, ਅੱਖਾਂ ਕਾਲੀਆਂ, ਮੁੱਲਾ ਫੈਸ਼ਨ, ਸਰੀਰ ਦਰਮਿਆਨਾ, ਘਸਮੇਲੇ ਹਰੇ ਰੰਗ ਦੀ ਪੈਂਟ, ਬੈਗਨ ਰੰਗ ਦਾ ਕੁੜਤਾ ਪਾਇਆ ਹੋਇਆ ਹੈ|

Leave a Reply

Your email address will not be published. Required fields are marked *