ਸੜਕ ਦੀ ਮੁਰੰਮਤ ਦੇ ਕੰਮ ਕਾਰਨ ਆਵਾਜਾਈ ਵਿੱਚ ਪੈ ਰਿਹਾ ਹੈ ਵਿਘਨ

ਡੇਰਾਬੱਸੀ, 12 ਅਕਤੂਬਰ (ਦੀਪਕ ਸ਼ਰਮਾ) ਚੰਡੀਗੜ੍ਹ ਦਿੱਲੀ ਹਾਈਵੇ ਉਪਰ ਪਿੰਡ ਭਾਂਖਰਪੁਰ ਨੇੜੇ ਮੁਰੰਮਤ ਦਾ ਕੰਮ ਚੱਲਣ ਕਰਕੇ ਆਵਾਜਾਈ ਬਹੁਤ ਪ੍ਰਭਾਵਿਤ ਹੋ ਰਹੀ ਹੈ ਅਤੇ ਵਾਹਨ ਕੀੜੀ ਦੀ ਤੋਰ ਤੁਰ ਰਹੇ ਹਨ, ਜਿਸ ਕਾਰਨ ਵਾਹਨ ਚਾਲਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਅਸਲ ਵਿਚ ਇਸ ਸੜਕ ਉੱਪਰ ਚੱਲ ਰਹੇ ਮੁਰੰਮਤ ਦੇ ਕੰਮ ਦੀ ਰਫਤਾਰ ਕਾਫੀ ਢਿੱਲੀ ਹੈ ਅਤੇ ਮਜਦੂਰਾਂ ਦੀ ਗਿਣਤੀ ਵੀ ਘੱਟ ਹੈ, ਜਿਸ ਕਾਰਨ ਇਹ ਸਾਰੀ ਸਮਸਿਆ ਆ ਰਹੀ ਹੈ|
ਪਿੰਡ ਭਾਂਖਰਪੁਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਹਾਈਵੇ ਅਥਾਰਿਟੀ ਨੂੰ ਇਸ ਕੰਮ ਵਿੱਚ ਤੇਜੀ ਲਿਆਉਣੀ ਚਾਹੀਦੀ ਹੈ ਅਤੇ ਕੰਮ ਕਰਨ ਵਾਲੇ ਮਜਦੂਰਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ ਤਾਂ ਕਿ ਕੰਮ ਜਲਦੀ ਮੁਕੰਮਲ ਹੋ ਸਕੇ|
ਇਸ ਸਬੰਧੀ ਜਦੋਂ ਐਨ ਐਚ 1 ਦੇ ਪ੍ਰੋਜੈਕਟ ਮੈਨੇਜਰ ਇਕਬਾਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਭਰੋਸਾ ਦਿੱਤਾ ਕਿ ਇਹ ਕੰਮ ਛੇਤੀ ਹੀ ਮੁਕੰਮਲ ਕਰ ਲਿਆ ਜਾਵੇਗਾ ਅਤੇ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਤੋਂ ਰਾਹਤ ਮਿਲ ਜਾਵੇਗੀ|

Leave a Reply

Your email address will not be published. Required fields are marked *