ਸੜਕ ਵਿਚ ਪਏ ਖੱਡੇ ਦੇ ਰਹੇ ਨੇ ਹਾਦਸਿਆ ਨੂੰ ਸੱਦਾ

ਐਸ ਏ ਐਸ ਨਗਰ, 6 ਅਕਤੂਬਰ (ਸ.ਬ.) ਸਥਾਨਕ ਫੇਜ 3 ਬੀ 2 ਅਤੇ ਫੇਜ 3 ਬੀ 1 ਨੁੰ ਵੰਡਦੀ ਸੜਕ Tੁੱਪਰ ਕਈ ਥਾਂਵਾਂ ਉਪਰ ਕਾਫੀ ਵੱਡੇ ਖੱਡੇ ਪਏ ਹੋਏ ਹਨ, ਜਿਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ| ਇਹਨਾਂ ਟੋਇਆਂ ਵਿਚ ਡਿੱਗ ਕੇ ਕਈ ਦੋਪਹੀਆ ਵਾਹਨ ਚਾਲਕ ਸੱਟਾਂ ਵੀ ਖਾ ਚੁੱਕੇ ਹਨ| ਇਸਦੇ ਬਾਵਜੂਦ ਪ੍ਰਸ਼ਾਸਨ ਵਲੋਂ ਇਹਨਾਂ ਖੱਡਿਆਂ ਨੂੰ ਠੀਕ ਕਰਨ ਵੱਲ ਕੋਈ ਵੀ ਧਿਆਨ ਨਹੀਂ ਦਿਤਾ ਜਾ ਰਿਹਾ|
ਇਥੇ ਇਹ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਵੱਖ ਵੱਖ ਸਮੇਂ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਉਸਨੇ ਪੰਜਾਬ ਦੀਆਂ ਸੜਕਾਂ ਦੀ ਨੁਹਾਰ ਬਦਲ ਦਿਤੀ ਹੈ ਅਤੇ ਇਹ ਸੜਕਾਂ ਨਵੀਆਂ ਬਣਾ ਦਿਤੀਆਂ ਹਨ ਪਰ ਨਗਰ ਨਿਗਮ ਮੁਹਾਲੀ ਦੀ ਹੱਦ ਅੰਦਰ ਆਉਂਦੀਆਂ ਸੜਕਾਂ ਵਿਚੋਂ ਅਨੇਕਾਂ ਦੀ ਬਹੁਤ ਬੁਰੀ ਹਾਲਤ ਹੈ| ਜਿਸ ਦਾ ਸਬੂਤ ਫੇਜ  3 ਬੀ 2 ਅਤੇ ਫੇਜ 3 ਬੀ 1 ਨੂੰ ਵੰਡਦੀ ਮੁੱਖ ਸੜਕ ਉਪਰ ਪਏ ਟੋਇਆ ਤੋਂ ਮਿਲ ਜਾਂਦਾ ਹੈ| ਸੜਕ ਉਪਰ ਇਹ ਖੱਡੇ ਕਈ ਥਾਵਾਂ ਉਪਰ ਪਏ ਹੋਏ ਹਨ, ਜਦੋਂ ਕਿਸੇ ਵਾਹਨ ਦਾ ਟਾਇਰ ਇਹਨਾਂ  ਖਡਿਆਂ ਵਿਚ ਪੈ ਜਾਂਦਾ ਹੈ ਤਾਂ ਵਾਹਨ ਨੂੰ ਇਕਦਮ ਝਟਕਾ ਵਜਦਾ ਹੈ ਅਤੇ ਵਾਹਨ , ਚਾਲਕ ਦੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਜਿਸ ਕਾਰਨ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ|

Leave a Reply

Your email address will not be published. Required fields are marked *