ਸੜਕ ਵਿੱਚ ਪਏ ਖੱਡੇ ਕਾਰਨ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 10 ਅਕਤੂਬਰ (ਆਰ ਪੀ ਵਾਲੀਆ) ਸਥਾਨਕ ਫੇਜ਼-2 ਵਿੱਚ ਅਮਰਟੈਕਸ ਚੌਂਕ ਨੇੜੇ ਕੋਠੀਆਂ ਨੂੰ ਜਾਂਦੀ ਸੜਕ ਉੱਪਰ ਬਹੁਤ ਵੱਡਾ ਖੱਡਾ ਪਿਆ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ| ਸੜਕ ਵਿਚ ਪਏ ਇਸ ਖੱਡੇ ਕਾਰਨ ਕਈ ਵਾਰ ਹਾਦਸੇ ਵਾਪਰ ਸਕਦੇ ਹਨ ਪਰ ਫਿਰ ਵੀ ਇਸ ਖੱਡੇ ਨੂੰ ਬੰਦ ਕਰਨ ਲਈ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ| ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਖੱਡੇ ਨੂੰ ਜਲਦੀ ਬੰਦ ਕੀਤਾ ਜਾਵੇ|

Leave a Reply

Your email address will not be published. Required fields are marked *