ਸੜਕ ਸੁਰੱਖਿਆ ਬਾਰੇ ਸੈਮੀਨਾਰ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 28 ਜੂਨ (ਸ.ਬ.) ਸਮਾਜਸੇਵੀ ਸੰਸਥਾ ਹੈਲਥ ਅਵੇਰਨੈਸ ਐਂਡ ਸੁਵਿਧਾ ਸੁਸਾਇਟੀ ਨੇ ਐਕਜ਼ੋਨੋਬਲ ਕੰਪਨੀ ਅਤੇ ਟ੍ਰੈਫਿਕ ਐਜੁਕੇਸ਼ਨ ਸੈਲ, ਮੁਹਾਲੀ ਦੇ ਸਹਿਯੋਗ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਜਿਸ ਵਿੱਚ ਟ੍ਰੈਫਿਕ ਇੰਚਾਰਜ ਸਤਪਾਲ ਸਿੰਘ ਅਤੇ ਮੁਹਾਲੀ ਸਾਂਝ ਕੇਂਦਰਾਂ ਦੇ ਅਫਸਰਾਂ ਨੇ ਸੜਕ ਸੁਰੱਖਿਆ ਤੇ ਸੜਕਾਂ ਤੇ ਵੱਧ ਰਹੇ ਹਾਦਸਿਆਂ ਤੇ ਠਲ ਪਾਉਣ ਦੇ ਵਿਸ਼ੇ ਤੇ ਵਿਚਾਰ ਸਾਂਝੇ ਕੀਤੇ|
ਸੰਸਥਾ ਦੀ ਜ਼ਿਲਾ ਕੋਆਰਡੀਨੇਟਰ ਅਮੋਲ ਕੌਰ ਨੇ ਸੰਸਥਾ ਦੀ ਅਗਵਾਈ ਹੇਠ ਚਲ ਰਹੇ ਪ੍ਰਾਜੈਕਟ ‘ਮਿਸ਼ਨ ਸਲਾਮਤੀ’ ਬਾਰੇ ਦੱਸਦਿਆਂ ਕਿਹਾ ਕਿ ਹੁਣ ਤੱਕ ਉਹ 7000 ਵਿਦਿਆਰਥੀਆਂ, ਅਧਿਆਪਕਾਂ, ਸਕੂਲ ਬੱਸ ਡਰਾਈਵਰ, ਲੇਬਰ ਯੂਨੀਅਨ ਦੇ ਡਰਾਈਵਰ ਅਤੇ  ਆਪਰੇਟਰ ਅਤੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰ ਚੁੱਕੇ ਹਨ| ਉਹਨਾਂ ਦੱਸਿਆ ਕਿ ਇਸ ਉਪਰਾਲੇ ਵਿੱਚ ਉਹਨਾਂ ਨੂੰ ਟ੍ਰੈਫਿਕ ਐਜੁਕੇਸ਼ਨ ਸੈਲ ਤੋਂ ਐਚ.ਸੀ. ਜਨਕ ਰਾਜ ਦੀ ਪੂਰੀ ਸਹਾਇਤਾ ਮਿਲਦੀ ਰਹੀ ਹੈ|
ਇਸ ਮੌਕੇ ਬਲਜੀਤ ਸਿੰਘ, ਇੰਚਾਰਜ ਸਬ-ਡਿਵੀਜ਼ਨ ਡੇਰਾ ਬੱਸੀ, ਦੇਵਿੰਦਰ ਸਿੰਘ ਨੇਗੀ, ਜ਼ਿਲਾ ਸਾਂਝ ਕੇਂਦਰ ਐਸ.ਏ.ਐਸ ਨਗਰ ਅਤੇ ਨਰਿੰਦਰ ਸਿੰਘ, ਇਨ-ਚਾਰਜ, ਸਾਂਝ ਕੇਂਦਰ ਫੇਜ਼ 8 ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *