ਸੜਕ ਸੁਰੱਖਿਆ ਮੁਹਿੰਮ ਬਾਰੇ ਭਾਸ਼ਣ ਮੁਕਾਬਲੇ ਕਰਵਾਏ

ਐਸ ਏ ਐਸ ਨਗਰ, 25 ਜੁਲਾਈ (ਸ.ਬ.) ਹੈਲਥ ਅਵੇਰਨੈਸ ਐਂਡ ਸੁਵਿਧਾ ਸੁਸਾਇਟੀ ਵੱਲੋਂ ਐਕਜ਼ੋਨੋਬਲ ਕੰਪਨੀ ਅਤੇ ਟ੍ਰੈਫਿਕ ਐਜੁਕੇਸ਼ਨ ਸੈਲ, ਮੁਹਾਲੀ ਦੇ ਸਹਿਯੋਗ ਨਾਲ ਮੁਹਾਲੀ ਦੇ ਪ੍ਰਾਈਵੇਟ ਸਕੂਲਾਂ ਵਿੱਚ ਸੜਕ ਸੁਰੱਖਿਆ ਮੁਹਿੰਮ  ਤਹਿਤ  ਮਾਊਂਟ ਕਾਰਮਲ ਸਕੂਲ ਅਤੇ ਸੇਂਟ ਜ਼ੇਵੀਅਰ ਹਾਈ ਸਕੂਲ ਵਿਖੇ ਅੱਠਵੀਂ ਤੋਂ ਦੱਸਵੀਂ ਜਮਾਤ ਦੇ ਵਿਦਿਆਥੀਆਂ ਲਈ ਇਸੇ ਵਿਸ਼ੇ ਉੱਤੇ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ| ਇਸ ਮੌਕੇ  ਐਕਜ਼ੋਨੋਬਲ ਕੰਪਨੀ ਦੇ  ਉਚ ਅਧਿਕਾਰੀ ਵੀ ਮੌਜੂਦ ਸਨ| ਇਸ ਮੌਕੇ ਟ੍ਰੈਫਿਕ ਐਜੁਕੇਸ਼ਨ ਸੈਲ ਤੋਂ ਐਚ. ਸੀ ਜਨਕ ਰਾਜ ਅਤੇ ਸਾਂਝ ਕੇਂਦਰ ਫੇਜ਼ 8 ਦੇ ਇੰਚਾਰਜ ਏ.ਐਸ. ਆਈ. ਨਰਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ|

Leave a Reply

Your email address will not be published. Required fields are marked *