ਸੜਕ ਸੁਰੱਖਿਆ ਸਪਤਾਹ ਮਨਾਇਆ

ਡੇਰਾਬੱਸੀ, 27 ਅਪ੍ਰੈਲ (ਸ.ਬ.) 29ਵੇਂ ਸੜਕ ਸੁਰਖਿਆ ਸਪਤਾਹ ਮੌਕੇ ਸਰਕਾਰੀ ਕਾਲਜ ਡੇਰਾਬੱਸੀ ਵਿਖੇ ਸਕੂਲ ਬੱਸ ਡਰਾਈਵਰ, ਕੰਡਕਟਰਾਂ ਅਤੇ ਮਹਿਲਾ ਅਟੈਂਡਂੈਟ ਲਈ ਇੱਕ ਸੈਮੀਨਾਰ ਕੀਤਾ ਗਿਆ| ਇਸ ਮੌਕੇ ਸੰਭਵ ਫਾਉਂਡੇਸਨ ਦੇ ਪ੍ਰਾਜੈਕਟ ਕੋਆਰਡੀਨੇਟਰ ਅਮੋਲ ਕੌਰ ਨੇ ਮਾਣਯੋਗ ਹਾਈਕੋਰਟ ਵਲੋਂ ਦਿੱਤੀਆਂ ਸੇਫ ਸਕੂਲ ਸੇਫ ਵਾਹਨ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ| ਇਸ ਮੌਕੇ ਟ੍ਰੈਫਿਕ ਐਜੂਕੇਸਨ ਸੈਲ ਦੇ ਹੈਡ ਕਾਂਸਟੇਬਲ ਜਨਕ ਰਾਜ ਅਤੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਇਸ ਲਈ ਇਹਨਾਂ ਦੀ ਸੁਰਖਿਆ ਲਈ ਸਕੂਲ ਪ੍ਰਬੰਧਕਾਂ, ਸਕੂਲ ਬੱਸਾਂ ਦੇ ਡ੍ਰਾਈਵਰਾਂ ਕਲੀਨਰਾਂ ਅਤੇ ਮਾਪਿਆਂ ਨੂੰ ਚੁਕੰਨੇ ਹੋਣਾ ਚਾਹੀਦਾ ਹੈ| ਇਸ ਮੌਕੇ ਕਾਲਜ ਪ੍ਰਿੰਸੀਪਲ ਸਾਧਨਾ ਸੰਘਰ ਨੇ ਵੀ ਵਿਚਾਰ ਪ੍ਰਗਟ ਕੀਤੇ|

Leave a Reply

Your email address will not be published. Required fields are marked *