ਸੜਕ ਸੁਰੱਖਿਆ ਹਫਤਾ ਮਨਾਇਆ

ਐਸ ਏ ਐਸ ਨਗਰ, 30 ਅਪ੍ਰੈਲ (ਸ.ਬ.) ਪੈਰਾਗਾਨ ਸੀਨੀਅਰ ਸਕੈਡੰਰੀ ਸਕੂਲ ਸੈਕਟਰ 71 ਮੁਹਾਲੀ ਦੀ ਐਨ.ਐਸ.ਐਸ ਯੂਨਿਟ ਵੱਲੋਂ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ ਸੜਕ ਸੁਰੱਖਿਆ ਹਫਤਾ ਮਨਾਇਆ, ਜਿਸਦੇ ਅੰਤਰਗਤ ਪੂਰੇ ਹਫਤੇ ਸਕੂਲ ਵਿੱਚ ਬੱਚਿਆਂ ਨੂੰ ਸੜਕ ਨੂੰ ਸੁਰੱਖਿਅਤ ਬਣਾਉਣ ਲਈ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ| ਐਨ.ਐਸ.ਐਸ. ਪ੍ਰੋਗਰਾਮ ਅਫਸਰ ਮਨਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਇਸ ਹਫਤੇ ਦੌਰਾਨ ਸੜਕ ਨੂੰ ਕਿਵੇਂ ਸੁਰੱਖਿਅਤ ਬਣਾਈਏ ਦੇ ਵਿਸ਼ੇ ਤੇ ਭਾਸ਼ਣ ਮੁਕਾਬਲਾ, ਸੜਕਾਂ ਨਿਯਮਾਂ ਦੇ ਵਿਸ਼ੇ ਤੇ ਇਕ ਫਿਲਮ ਵਿਖਾਈ, ਸਹੀ ਅਤੇ ਸੁਰੱਖਿਅਤ ਡਰਾਵਿੰਗ ਕਰਨ ਲਈ ਵਰਕਸ਼ਾਪ ਅਤੇ ਸ਼ਪਤ ਅਤੇ ਜ਼ਰੂਰੀ ਸੜਕੀ ਚਿਤਾਵਨੀ ਬੋਰਡਾਂ ਬਾਰੇ ਜਾਣਕਾਰੀ ਦਿੱਤੀ ਗਈ| ਸਕੂਲ ਦੀ ਪ੍ਰਿੰਸੀਪਲ ਨਿਰਮਲਾ ਸ਼ਰਮਾ ਅਤੇ ਉਪ ਪ੍ਰਿੰਸੀਪਲ ਜਸਮੀਤ ਕੌਰ ਨੇ ਕਿਹਾ ਕਿ ਸੜਕ ਨੂੰ ਸੁਰੱਖਿਅਤ ਬਣਾਉਣਾ ਹਰ ਨਾਗਰਿਕ ਦਾ ਪਹਿਲਾ ਕਰਮ ਹੋਣਾ ਚਾਹੀਦਾ ਹੈ| ਇਸ ਲਈ ਐਨ.ਐਸ.ਐਸ. ਰਾਹੀਂ ਅਸੀਂ ਸਕੂਲ ਦੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਸੜਕੀ ਨਿਯਮਾਂ ਤੋਂ ਜਾਣੂ ਕਰਵਾ ਰਹੇ ਹਾਂ ਤਾਂ ਨਿਯਮ ਉਨ੍ਹਾਂ ਦੀ ਆਦਤ ਬਣ ਜਾਵੇ| ਇਸ ਹਫਤੇ ਮੌਕੇ ਅਮਰਪਾਲ ਕੌਰ, ਰੀਮਾ, ਸ਼ਿਲਪਾ ਬੱਬਰ, ਸੁਨੰਦਾ ਸ਼ਰਮਾ, ਸ਼ਰਨਜੀਤ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *