ਸੜਕ ਹਾਦਸੇ ਦੌਰਾਨ 7 ਵਿਅਕਤੀਆਂ ਦੀ ਮੌਤ, 5 ਜ਼ਖਮੀ


ਸਤਨਾ, 9 ਨਵੰਬਰ (ਸ.ਬ.) ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਦੇ ਨਾਗੌਦ ਥਾਣਾ ਖੇਤਰ ਵਿਚ ਡੰਪਰ ਦੀ ਟੱਕਰ ਨਾਲ ਜੀਪ ਵਿਚ ਸਵਾਰ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀਂ ਹੋ ਗਏ ਹਨ| ਪੁਲੀਸ ਸੂਤਰਾਂ ਮੁਤਾਬਕ ਤੜਕੇ ਨਾਗੌਦ ਥਾਣਾ ਖੇਤਰ ਵਿਚ ਇਕ ਮੋੜ ਤੇ ਇਹ ਹਾਦਸਾ ਵਾਪਰਿਆ| ਮ੍ਰਿਤਕਾਂ ਵਿਚ 3 ਔਰਤਾਂ, 3 ਪੁਰਸ਼ ਅਤੇ ਇਕ ਬੱਚਾ ਸ਼ਾਮਿਲ ਹੈ|
ਜ਼ਖਮੀਆਂ ਨੂੰ ਇੱਥੇ ਜ਼ਿਲ੍ਹਾ ਹਸਪਤਾਲ ਵਿੱਚ ਲਿਜਾਇਆ ਗਿਆ| ਕੁਝ ਨੂੰ ਗੰਭੀਰ ਹਾਲਤ ਹੋਣ ਤੇ ਰੀਵਾ ਮੈਡੀਕਲ ਕਾਲਜ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ| 
ਸੂਤਰਾਂ ਮੁਤਾਬਕ ਜੀਪ ਵਿੱਚ ਸਵਾਰ ਲੋਕ ਪੰਨਾ ਜ਼ਿਲ੍ਹੇ ਵਿਚ ਇਕ ਪ੍ਰੋਗਰਾਮ ਵਿਚ ਸ਼ਾਮਿਲ ਹੋ ਕੇ ਘਰ ਪਰਤ ਰਹੇ ਸਨ| ਇਹ ਲੋਕ ਰੀਵਾ ਡਵੀਜ਼ਨ ਖੇਤਰ ਦੇ ਹੀ ਦੱਸੇ ਗਏ ਹਨ|

Leave a Reply

Your email address will not be published. Required fields are marked *