ਸੜਕ ਹਾਦਸੇ ਵਿਚ ਦੋ ਮੌਤਾਂ, ਪੰਜ ਜ਼ਖਮੀ

ਜਲਾਲਾਬਾਦ , 15 ਜੁਲਾਈ (ਸ.ਬ.) ਸਥਾਨਕ ਫ਼ਾਜ਼ਿਲਕਾ ਫ਼ਿਰੋਜ਼ਪੁਰ ਰੋਡ ਤੇ ਸਰਕਾਰੀ ਆਈ. ਟੀ. ਆਈ. ਦੇ ਨਜ਼ਦੀਕ ਅੱਜ ਤੜਕੇ ਇਕ ਟਰੈਕਸ ਗੱਡੀ ਦੇ ਦਰਖਤ ਨਾਲ ਟਕਰਾ ਜਾਣ ਕਾਰਨ ਦੋ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਪੰਜ ਲੋਕਾਂ ਦੇ ਜ਼ਖਮੀ ਹੋ ਗਏ| ਜਾਣਕਾਰੀ ਮੁਤਾਬਿਕ ਜਲਾਲਾਬਾਦ ਦੇ ਪਿੰਡ ਛੋਟਾ ਸਿੱਧੂ ਵਾਲਾ ਦਾ ਪਰਿਵਾਰ ਆਪਣੇ ਬਜ਼ੁਰਗ ਦੇ ਫੁਲ ਤਾਰ ਕੇ ਬਿਆਸ ਤੋਂ ਵਾਪਸ ਪਰਤ ਰਿਹਾ ਸੀ| ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿੱਚ ਕਰੀਬ 17 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਇਕ ਬਜ਼ੁਰਗ ਔਰਤ ਅਤੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਪੰਜ ਵਿਅਕਤੀ ਜ਼ਖਮੀ ਹੋ ਗਏ ਹਨ|

Leave a Reply

Your email address will not be published. Required fields are marked *