ਸੜਕ ਹਾਦਸੇ ਵਿੱਚ ਆਰਕੈਸਟਰਾ ਗਰੁੱਪ ਦੀ ਲੜਕੀ ਸਣੇ ਦੋ ਦੀ ਮੌਤ

ਤਲਵੰਡੀ ਭਾਈ, 7 ਫਰਵਰੀ (ਸ.ਬ.) ਬੀਤੀ ਰਾਤ ਫਿਰੋਜ਼ਪੁਰ-ਲੁਧਿਆਣਾ ਮਾਰਗ ਤੇ ਸਕਾਰਪੀਓ ਗੱਡੀ ਅਤੇ ਟਰੈਕਟਰ-ਟਰਾਲੀ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿਚ ਸਕਾਰਪੀਓ ਦਾ ਚਾਲਕ ਅਤੇ ਗੱਡੀ ਵਿੱਚ ਸਵਾਰ ਆਰਕੈਸਟਰਾ ਦਾ ਕੰਮ ਕਰਦੀ ਇਕ ਲੜਕੀ ਦੀ ਮੌਤ ਹੋ ਗਈ ਅਤੇ ਚਾਰ ਲੋਕ ਜ਼ਖਮੀ ਹੋ ਗਏ| ਜ਼ਖਮੀਆਂ ਨੂੰ ਮੋਗਾ ਅਤੇ ਫਿਰੋਜ਼ਪੁਰ ਦੇ ਹਸਪਤਾਲਾਂ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ, ਜਿੱਥੇ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ| ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਸਹਿਰ ਦਾ ਲੱਕੀ ਸਟਾਰ ਮਿਊਜ਼ਿਕ ਗਰੁੱਪ ਸੋਮਵਾਰ ਨੂੰ ਬਾਘਾ ਪੁਰਾਣਾ ਵਿਖੇ ਪ੍ਰੋਗਰਾਮ ਕਰਕੇ ਸਕਾਰਪੀਓ ਵਿੱਚ ਵਾਪਸ ਫਿਰੋਜ਼ਪੁਰ ਪਰਤ ਰਹੇ ਸਨ ਕਿ ਟਰੈਕਟਰ-ਟਰਾਲੀ ਨਾਲ ਜਾ ਉਨ੍ਹਾਂ ਦੀ ਟੱਕਰ ਹੋ ਗਈ|
ਇਸ ਭਿਆਨਕ ਹਾਦਸੇ ਵਿਚ ਆਰਕੈਸਟਰਾ ਲੜਕੀ ਸਿਮਰਨ ਦੀ ਮੌਤ ਹੋ ਗਈ, ਜਦਕਿ ਦੂਸਰੇ ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ| ਇਸ ਹਾਦਸੇ ਵਿਚ ਚਾਰ ਹੋਰ ਗੰਭੀਰ ਜ਼ਖ਼ਮੀ ਹਨ, ਜਿਨ੍ਹਾਂ ਨੂੰ ਸਥਾਨਕ ਨੌਜਵਾਨ ਲੋਕ ਭਲਾਈ ਸਭਾ ਦੀ ਐਂਬੂਲੈਸ ਰਾਹੀਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ|

Leave a Reply

Your email address will not be published. Required fields are marked *