ਸੜਕ ਹਾਦਸੇ ਵਿੱਚ ਇਕ ਲੜਕੀ ਜਖਮੀ

ਐਸ.ਏ.ਐਸ.ਨਗਰ, 26 ਅਪ੍ਰੈਲ (ਸ.ਬ.) ਸਥਾਨਕ ਫੇਜ਼-9 ਵਿਖੇ ਪੈਦਲ ਜਾ ਰਹੀ ਇਕ ਲੜਕੀ ਨੂੰ ਐਕਟਿਵਾ ਸਵਾਰ ਔਰਤ ਨੇ ਟੱਕਰ ਮਾਰ ਕੇ ਜਖਮੀ ਕਰ ਦਿਤਾ|
ਪ੍ਰਾਪਤ ਜਾਣਕਾਰੀ ਅਨੁਸਾਰ ਆਰਤੀ ਉਮਰ 22 ਸਾਲ ਫੇਜ਼-9 ਦੇ ਮਜੈਸਟਿਕ ਹੋਟਲ ਨੇੜੇ ਪੈਦਲ ਹੀ ਜਾ ਰਹੀ ਸੀ ਕਿ ਐਕਟਿਵਾ ਸਵਾਰ ਮਹਿਲਾ (ਜੋ ਕਿ ਪੁਲੀਸ ਮੁਲਾਜਮ ਸੀ) ਨੇ ਉਸਨੂ ੰਟੱਕਰ ਮਾਰ ਦਿਤੀ| ਇਸ ਹਾਦਸੇ ਵਿੱਚ ਆਰਤੀ ਜਖਮੀ ਹੋ ਗਈ| ਆਰਤੀ ਨੂੰ ਪੀ ਸੀ ਆਰ ਟੀਮ ਨੇ ਫੇਜ਼-6 ਦੇ ਸਿਵਲ ਹਸਪਤਾਲ ਪਹੁੰਚਾਇਆ| ਆਰਤੀ ਦੇ ਪੈਰ ਅਤੇ ਬਾਂਹ ਦੀ ਹੱਡੀ ਟੁਟ ਗਈਆਂ ਹਨ| ਆਰਤੀ ਦੀ ਬਾਂਹ ਉਪਰ ਡਾਕਟਰਾਂ ਨੇ ਪਲੱਸਤਰ ਲੱਗਾ ਦਿਤਾ ਹੈ ਅਤੇ ਪੈਰ ਸੰਬੰਧੀ ਡਾਕਟਰਾਂ ਨੇ ਕਿਹਾ ਕਿ ਇਸ ਵਿੱਚ ਪਲੇਟਾਂ ਪੈਣਗੀਆਂ| ਆਰਤੀ ਮੂਲ ਰੂਪ ਵਿੱਚ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਫੇਜ਼-9 ਵਿੱਚ ਪੀਜੀ ਵਜੋਂ ਰਹਿ ਰਹੀ ਸੀ|

Leave a Reply

Your email address will not be published. Required fields are marked *