ਸੜਕ ਹਾਦਸੇ ਵਿੱਚ ਇੱਕ ਵਿਅਕਤੀ ਜ਼ਖਮੀ

ਐਸ. ਏ. ਐਸ ਨਗਰ, 2 ਜੂਨ (ਸ.ਬ.) ਸਥਾਨਕ ਫੇਜ਼-4 ਅਤੇ 2 ਨੂੰ ਵੰਡਣ ਵਾਲੀ ਸੜਕ ਤੇ ਅੱਜ ਦੁਪਹਿਰ ੇਵੇਲੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ|
ਪ੍ਰਾਪਤ ਜਾਣਕਾਰੀ ਅਨੁਸਾਰ ਫੇਜ਼-1 ਦੀ ਖੋਖਾ ਮਾਰਕੀਟ ਵਿੱਚ ਕਢਾਈ ਦਾ ਕੰਮ ਕਰਨ ਵਾਲਾ ਦੁਕਾਨਦਾਰ ਅਮਰਨਾਥ ਨਾਮ ਦਾ ਵਿਅਕਤੀ ਆਪਣੀ ਮੋਟਰਸਾਈਕਲ ਤੇ ਜਾ ਰਿਹਾ ਸੀ ਜਦੋਂ ਉਸਨੂੰ ਇੱਕ ਕਾਰ ਐਚ. ਐਮ 74 3343 ਨੇ ਟੱਕਰ ਮਾਰ ਦਿੱਤੀ ਇਸ ਕਾਰ ਨੂੰ ਇੱਕ ਮਹਿਲਾ ਚਲਾ ਰਹੀ ਸੀ|
ਜ਼ਖਮੀ ਅਮਰਨਾਥ ਨੂੰ ਹਾਲਤ ਵਿੱਚ ਪੀ ਸੀ ਆਰ ਕਰਮਚਾਰੀ ਵਾਲੇ ਫੇਜ਼-6 ਦੇ ਸਿਵਲ ਹਾਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ| ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ|

Leave a Reply

Your email address will not be published. Required fields are marked *