ਸੜਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਸੱਤ ਵਿਅਕਤੀਆਂ ਦੀ ਮੌਤ

ਸੜਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਸੱਤ ਵਿਅਕਤੀਆਂ ਦੀ ਮੌਤ

ਵਿਆਹ ਵਿੱਚ ਸ਼ਾਮਿਲ ਹੋਣ ਖਰੜ ਤੋਂ ਮਥੁਰਾ ਜਾ ਰਹੇ ਸਨ
ਪਲਵਲ, 5 ਜੂਨ (ਸ.ਬ.) ਕੁੰਡਲੀ ਗਾਜੀਆਬਾਦ ਪਲਵਲ (ਕੇਜੀਪੀ ) ਐਕਸਪ੍ਰੈਸ ਵੇ ਤੇ ਸੜਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਸੱਤ ਵਿਅਕਤੀਆਂ ਦੀ ਮੌਤ ਹੋ ਗਈ| ਜਦੋਂਕਿ 5 ਵਿਅਕਤੀ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ| ਹਾਦਸਾ ਸਵੇਰੇ ਕਰੀਬ ਤਿੰਨ ਵਜੇ ਹੋਇਆ| ਮ੍ਰਿਤਕਾਂ ਵਿੱਚ ਦੋ ਬੱਚੇ, ਦੋ ਔਰਤਾਂ ਅਤੇ ਤਿੰਨ ਪੁਰਸ਼ ਸ਼ਾਮਿਲ ਹਨ|
ਪ੍ਰਾਪਤ ਜਾਣਕਾਰੀ ਦੇ ਮੁਤਾਬਕ ਖੁੱਲੀ ਪਿਕਅਪ ਗੱਡੀ ਵਿੱਚ ਖਰੜ ਤੋਂ ਯੂਪੀ ਮਥੁਰਾ ਜਿਲ੍ਹੇ ਦੇ ਨੰਗਲਾ ਸ਼ਿਆਮ ਪਿੰਡ ਵਿੱਚ ਵਿਆਹ ਵਿੱਚ ਸ਼ਾਮਿਲ ਹੋਣ ਜਾ ਰਹੇ ਸਨ| ਕਟਸੇਰਾ ਅਤੇ ਅਮਰਪੁਰੀ ਪਿੰਡ ਦੇ ਵਿਚਾਲੇ ਕਿਸੇ ਤੇਜ ਰਫਤਾਰ ਅਣਪਛਾਤੇ ਵਾਹਨ ਨੇ ਪਿਕਅਪ ਨੂੰ ਟੱਕਰ ਮਾਰ ਦਿੱਤੀ| ਹਾਦਸਾ ਇੰਨਾ ਭਿਆਨਕ ਸੀ ਕਿ ਪਿਕਅਪ ਦੇ ਪਰਖੱਚੇ ਉਡ ਗਏ ਅਤੇ 7 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ| ਜਖ਼ਮੀਆਂ ਵਿੱਚ ਇੱਕ ਕੁੜੀ ਦਾ ਚੂਲ੍ਹਾ ਟੁੱਟ ਗਿਆ ਹੈ, ਜਦੋਂ ਕਿ ਇੱਕ ਵਿਅਕਤੀ ਦਾ ਪੈਰ ਫਰੈਕਚਰ ਹੋ ਗਿਆ| ਦੋ ਹੋਰ ਵਿਅਕਤੀਆਂ ਨੂੰ ਗੰਭੀਰ ਸੱਟਾਂ ਆਈਆਂ ਹਨ ਜਿਨ੍ਹਾਂ ਨੂੰ ਇਲਾਜ ਲਈ ਹਾਇਰ ਮੈਡੀਕਲ ਸੈਂਟਰ ਵਿੱਚ ਭੇਜ ਦਿੱਤਾ ਹੈ| ਪੁਲੀਸ ਨੇ ਲਾਸ਼ਾਂ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *