ਸੜਕ ਹਾਦਸੇ ਵਿੱਚ ਉਬਰ ਟੈਕਸੀ ਦੇ ਚਾਲਕ ਦੀ ਮੌਤ

ਚੰਡੀਗੜ੍ਹ, 18 ਮਈ (ਸ.ਬ.) ਚੰਡੀਗੜ੍ਹ ਵਿੱਚ ਇੱਕ ਸੜਕ ਹਾਦਸੇ ਵਿੱਚ ਇੱਕ ਉਬਰ ਟੈਕਸੀ ਦੇ ਚਾਲਕ ਦੀ ਮੌਤ ਹੋ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਸੈਕਟਰ 22 ਵਿੱਚ ਕਿਰਨ ਸਿਨੇਮਾ ਲਾਇਟ ਪਾਇੰਟ ਦੇ ਕੋਲ ਉਬਰ ਟੈਕਸੀ ਅਤੇ ਥਾਰ ਜੀਪ ਦੀ ਟੱਕਰ ਹੋ ਗਈ| ਟੱਕਰ ਇੰਨੀ ਜਬਰਦਸਤ ਸੀ ਕਿ ਦੋਵਾਂ ਗੱਡੀਆਂ ਦੇ ਪਰਖੱਚੇ ਉਡ ਗਏ| ਮੌਕੇ ਤੇ ਪਹੁੰਚੀ ਪੁਲੀਸ ਵਲੋਂ ਹਾਦਸੇ ਵਿੱਚ ਜਖਮੀ ਹੋਏ ਵਿਅਕਤੀਆਂ ਨੂੰ ਪੀਜੀਆਈ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਇਲਾਜ ਦੇ ਦੌਰਾਨ ਅੱਜ ਤੜਕੇ ਕਰੀਬ 5:30 ਵਜੇ ਟੈਕਸੀ ਕਾਰ ਚਾਲਕ ਨੇ ਦਮ ਤੋੜ ਦਿੱਤਾ| ਮ੍ਰਿਤਕ ਦੀ ਪਹਿਚਾਣ ਲਾਲੜੂ (ਜਿਲ੍ਹਾ ਮੁਹਾਲੀ) ਦੇ ਵਸਨੀਕ ਨਵਦੀਪ ਸਿੰਘ (28 ਸਾਲ) ਵਜੋਂ ਹੋਈ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਟੈਕਸੀ ਚਾਲਕ ਨਵਦੀਪ ਸਿੰਘ ਸੈਕਟਰ 22 ਤੋਂ ਸਵਾਰੀਆਂ ਛੱਡਣ ਫੇਜ਼ 5 ਮੁਹਾਲੀ ਜਾ ਰਿਹਾ ਸੀ| ਜਦੋਂ ਉਹ ਕਿਰਨ ਸਿਨੇਮਾ ਲਾਈਟ ਪਾਇੰਟ ਦੇ ਕੋਲ ਪਹੁੰਚਿਆ ਤਾਂ ਦੂਜੇ ਪਾਸਿਉਂ ਤੇਜ ਰਫਤਾਰ ਨਾਲ ਆ ਰਹੀ ਥਾਰ ਜੀਪ ਅਤੇ ਉਸਦੀ ਗੱਡੀ ਵਿੱਚ ਟੱਕਰ ਹੋ ਗਈ| ਥਾਰ ਜੀਪ ਵਿੱਚ ਕੁੱਝ ਲੜਕੀਆਂ ਅਤੇ ਕੁੱਝ ਨੌਜਵਾਨ ਮੌਜੂਦ ਸਨ ਜਿਹੜੇ ਇਸ ਹਾਦਸੇ ਦੌਰਾਨ ਜਖਮੀ ਹੋ ਗਏ| ਟੈਕਸੀ ਵਿੱਚ ਮੌਜੂਦ ਸਵਾਰੀਆਂ ਵੀ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਹਨ|

Leave a Reply

Your email address will not be published. Required fields are marked *