ਸੜਕ ਹਾਦਸੇ ਵਿੱਚ ਕਾਂਸਟੇਬਲ ਜਖਮੀ

ਐਸ. ਏ. ਐਸ ਨਗਰ, 1 ਜੂਨ (ਸ.ਬ.) ਸਥਾਨਕ ਪੀ. ਟੀ. ਐਲ ਚੌਂਕ ਤੇ ਹੋਏ ਇੱਕ ਸੜਕ ਹਾਦਸੇ ਵਿੱਚ ਪੰਜਾਬ ਪੁਲੀਸ ਦਾ ਇੱਕ ਕਾਂਸਟੇਬਲ ਅਮਰਜੀਤ ਸਿੰਘ ਜਖਮੀ ਹੋ ਗਿਆ| ਉਸਨੂੰ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਅਮਰਜੀਤ ਸਿੰਘ (ਜੋ ਕਿ ਜਲੰਧਰ ਡਿਵੀਜਨ ਵਿੱਚ ਤੈਨਾਤ ਹੈ) ਕਿਸੇ ਸਰਕਾਰੀ ਕੰਮ ਲਈ ਸਾਈਬਰ ਕ੍ਰਾਈਮ ਫੇਜ਼-4 ਦੇ ਦਫਤਰ ਆਇਆ ਸੀ ਅਤੇ ਦੁਪਹਿਰ 11.30 ਵਜੇ ਦੇ ਕਰੀਬ ਵਾਪਸ ਜਾ ਰਿਹਾ ਸੀ ਪੀ. ਟੀ. ਐਲ ਚੌਂਕ ਨੇੜੇ ਇੱਕ ਮਹਿੰਦਰਾ ਲੇਗਨ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ| ਕਾਰ ਚਾਲਾਕ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ| ਪ੍ਰਾਪਤ ਜਾਣਕਾਰੀ ਅਨੁਸਾਰ ਕਾਂਸਟੇਬਲ ਦੀ ਲੱਤ ਵਿੱਚ ਫ੍ਰੈਕਚਰ ਹੋਇਆ ਹੈ|

Leave a Reply

Your email address will not be published. Required fields are marked *