ਸੜਕ ਹਾਦਸੇ ਵਿੱਚ ਕੈਨੇਡਾ ਦੇ ਐਨ.ਆਰ.ਆਈ. ਜੋੜੇ ਸਮੇਤ 9 ਦੀ ਮੌਤ

ਵਲਸਾੜ, 20 ਜਨਵਰੀ, (ਸ.ਬ.) ਗੁਜਰਾਤ ਦੇ ਵਲਸਾੜ ਜ਼ਿਲੇ ਵਿੱਚ ਅੱਜ 2 ਸੜਕ ਹਾਦਸਿਆਂ ਵਿੱਚ  ਕੈਨੇਡਾ ਵਿੱਚ ਰਹਿਣ ਵਾਲੇ ਇਕ ਪ੍ਰਵਾਸੀ ਭਾਰਤੀ (ਐਨ.ਆਰ.ਆਈ.) ਜੋੜੇ ਸਮੇਤ 9 ਲੋਕਾਂ ਦੀ ਮੌਤ ਹੋ ਗਈ ਅਤੇ ਇਨ੍ਹਾਂ ਵਿੱਚ ਉਤਰ ਪ੍ਰਦੇਸ਼ ਦੇ ਮੂਲ ਵਾਸੀ ਤਿੰਨ ਨੌਜਵਾਨ ਵੀ ਸ਼ਾਮਲ ਹਨ| ਵਲਸਾੜ ਥਾਣੇ ਦੇ ਇੰਚਾਰਜ ਅਧਿਕਾਰੀ ਪੀ. ਕੇ. ਪਟੇਲ ਨੇ ਦੱਸਿਆ ਕਿ ਪਹਿਲੇ ਹਾਦਸਾ ਇੱਥੋਂ 10 ਕਿਲੋਮੀਟਰ ਦੂਰ ਸਰੋਧੀ ਪਿੰਡ ਕੋਲ ਰਾਸ਼ਟਰੀ ਰਾਜਮਾਰਗ-8 ਤੇ ਸਵੇਰੇ ਲਗਭਗ 7 ਵਜੇ ਹੋਇਆ| ਗੁਆਂਢੀ ਨਵਸਾਰੀ ਜ਼ਿਲੇ ਦੇ ਬਿਲੀਮੋਰਾ ਵਾਸੀ ਹੰਸਮੁੱਖ ਗਾਂਧੀ ਆਪਣੀ ਬੇਟੀ ਅੰਕਿਤਾ ਅਤੇ ਰਿਸ਼ਤੇਦਾਰ ਆਨੰਦ ਗਾਂਧੀ ਨਾਲ ਮੁੰਬਈ ਹਵਾਈ ਅੱਡੇ ਤੋਂ ਕੈਨੇਡਾ ਵਾਸੀ ਪ੍ਰਕਾਸ਼ ਪਸਤਾਗੀਆ ਅਤੇ ਉਨ੍ਹਾਂ ਦੀ ਪਤਨੀ ਮੀਨਾਕਸ਼ੀਬੇਨ ਨੂੰ ਲੈ ਕੇ ਕਾਰ ਤੇ ਨਵਸਾਰੀ ਆ ਰਹੇ ਸਨ|
ਕਾਰ ਨੂੰ ਚਾਲਕ ਚੱਲਾ ਰਿਹਾ ਸੀ ਅਤੇ ਇਹ ਸਾਹਮਣਿਓਂ ਆ ਰਹੇ ਇਕ ਮਿੰਨੀ ਟਰੱਕ ਨਾਲ ਟਕਰਾ ਗਈ, ਜਿਸ ਨਾਲ ਕਾਰ ਚਾਲਕ ਸਮੇਤ ਇਸ ਵਿੱਚ ਸਵਾਰ ਸਾਰੇ 6 ਲੋਕਾਂ ਦੀ ਮੌਤ ਹੋ ਗਈ| ਅੰਕਿਤਾ ਦਾ ਅਗਲੇ ਮਹੀਨੇ ਪ੍ਰਕਾਸ਼ ਪਸਤਾਗੀਆ ਦੇ ਬੇਟੇ ਨਾਲ ਵਿਆਹ ਹੋਣਾ ਸੀ| ਦੂਜਾ ਹਾਦਸਾ 8.30 ਵਜੇ ਵਲਸਾੜ ਚੀਨੀ ਮਿੱਲ ਨੇੜੇ ਹੋਇਆ, ਜਦੋਂ ਉਤਰ ਪ੍ਰਦੇਸ਼ ਵਾਸੀ ਤਿੰਨ ਨੌਜਵਾਨਾਂ ਸ਼ਰਾਫਤ ਅਲੀ (14), ਮੁਬਾਰਕ ਅਲੀ (25) ਅਤੇ ਸਜਨ ਅਲੀ (19) ਦੀ ਤੇਜ਼ ਰਫਤਾਰ ਮੋਟਰਸਾਈਕਲ ਸੜਕ ਤੇ ਖੜ੍ਹੇ ਇਕ ਕੰਟੇਨਰ ਨਾਲ ਟਕਰਾ ਗਈ| 2 ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ|

Leave a Reply

Your email address will not be published. Required fields are marked *