ਸੜਕ ਹਾਦਸੇ ਵਿੱਚ ਜਖਮੀ ਮਹਿਲਾ ਦੀ ਮੌਤ

ਖਰੜ, 22 ਅਗਸਤ ( ਕੁਸ਼ਲ ਆਨੰਦ) ਖਰੜ ਦੇ ਵਿੱਚ ਪੈਂਦੇ ਪਿੰਡ ਸਵਾੜਾ ਵਿਖੇ ਬੀਤੀ ਰਾਤ ਕਾਰ ਅਤੇ ਮੋਟਰਸਾਈਕਲ ਦਰਮਿਆਨ ਹੋਈ ਟੱਕਰ ਵਿੱਚ ਇੰਦਰ ਉਮਰ 30 ਸਾਲ ਅਤੇ ਉਸ ਦੇ ਪੁੱਤਰ ਸੋਨੂ ਉਮਰ 5 ਸਾਲ ਵਾਸੀ ਪਿੰਡ ਮੇਹਦੁਦਾ ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਇਸ ਹਾਦਸੇ ਵਿੱਚ ਜਖਮੀ ਇੰਦਰ ਦੀ ਪਤਨੀ ਮੀਨਾ ਦੀ ਵੀ ਅੱਜ ਮੌਤ ਹੋ ਗਈ ਹੈ| ਇਸ ਸਬੰਧ ਵਿੱਚ ਖਰੜ ਸਿਵਲ ਹਸਪਤਾਲ ਵਿੱਚ ਡਿਊਟੀ ਤੇ ਮੌਜੂਦ ਸਟਾਫ ਮੈਂਬਰ ਨੇ ਦੱਸਿਆ ਕਿ ਮੀਨਾ ਦੀ ਲਾਸ਼ ਉਹਨਾਂ ਕੋਲ ਆਈ ਸੀ ਜਿਸ ਨੂੰ ਫੇਜ਼ 6 ਦੇ ਸਿਵਲ ਹਸਪਤਾਲ ਮੁਹਾਲੀ ਵਿਖੇ ਰੱਖਿਆ ਗਿਆ ਹੈ| ਇੰਦਰ ਤੇ ਉਸ ਦੇ ਪੁੱਤਰ ਸੋਨੂ ਦੀਆਂ ਲਾਸ਼ਾਂ ਸਿਵਲ ਹਸਪਤਾਲ ਖਰੜ ਵਿਖੇ ਰੱਖੀਆਂ ਗਈਆਂ ਹਨ, ਜੋ ਕਿ ਪੋਸਟ ਮਾਰਟਮ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ|
ਪੁਲੀਸ ਵਲੋਂ ਇਸ ਸੰਬੰਧੀ ਆਈ ਪੀ ਸੀ ਦੀ ਧਾਰਾ 304, 337,427,ਅਤੇ 279 ਧਾਰਾ ਦੇ ਤਹਿਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਅੱਜ ਖਰੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਨੂੰ ਮਾਨਯੋਗ ਅਦਾਲਤ ਵਲੋਂ ਇਕ ਦਿਨ ਦੀ ਰਿਮਾਂਡ ਤੇ ਭੇਜ ਦਿਤਾ ਗਿਆ|

Leave a Reply

Your email address will not be published. Required fields are marked *