ਸੜਕ ਹਾਦਸੇ ਵਿੱਚ ਤਿੰਨ ਦੀ ਮੌਤ, ਇੱਕ ਜ਼ਖਮੀ

ਪਟਿਆਲਾ 24 ਫਰਵਰੀ (ਸ.ਬ.) ਇੱਥੇ ਦੇ ਭਾਦਸੋਂ ਰੋਡ ਤੇ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਤਿੰਨ ਨੌਜਵਾਨਾ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੈ| ਤਿੰਨੋਂ ਮ੍ਰਿਤਕਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਮ੍ਰਿਤਕ ਘਰ ਵਿੱਚ ਰੱਖ ਦਿੱਤਾ ਗਿਆ ਤੇ ਚੌਥਾ ਹਸਪਤਾਲ ਵਿੱਚ ਦਾਖਿਲ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਿਦਿਆਰਥੀ ਪਟਿਆਲਾ ਦੇ ਥਾਪਰ ਕਾਲਜ ਵਿੱਚ ਪੜ੍ਹਦੇ ਸਨ|

Leave a Reply

Your email address will not be published. Required fields are marked *