ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ

ਜਲੰਧਰ, 24 ਦਸੰਬਰ (ਸ.ਬ.) ਸ਼ਹਿਰ ਦੇ ਬੀ. ਐਸ. ਐਫ. ਚੌਕ ਵਿੱਚ ਟਰੱਕ ਤੇ ਕਾਰ ਦੀ ਭਿਆਨਕ ਟੱਕਰ ਵਿੱਚ ਕਾਰ ਸਵਾਰ ਨੌਜਵਾਨ ਵਿਅਕਤੀ ਦੀ ਮੌਤ ਹੋ ਗਈ|
ਜਾਣਕਾਰੀ ਮੁਤਾਬਕ ਬੀ.ਐਸ. ਐਫ ਚੌਕ ਵਿੱਚ ਰੇਤਾ-ਬਜਰੀ ਨਾਲ ਭਰਿਆ ਟਰੱਕ ਮੋੜ ਕੱਟ ਰਿਹਾ ਸੀ| ਇਸ ਦੌਰਾਨ ਟਰੱਕ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਤੇ ਪਿੱਛੇ ਤੋਂ ਆ ਰਹੀ ਕਾਰ ਦੇ ਅੰਦਰ ਜਾ ਵੜਿਆ| ਹਾਦਸੇ ਸਮੇਂ ਮੌਜੂਦ ਲੋਕਾਂ ਦੇ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸਵਾਰ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ| ਦੱਸਿਆ ਜਾ ਰਿਹਾ ਹੈ ਕਿ ਢਾਈ ਘੰਟੇ ਤੱਕ ਕਾਰ ਸਵਾਰ ਵਿਅਕਤੀ ਦੀ ਮ੍ਰਿਤਕ ਦੇਹ ਕਾਰ ਵਿੱਚ ਫਸੀ ਰਹੀ, ਜਿਸ ਨੂੰ ਕਾਰਵਾਈ ਤੋਂ ਬਾਅਦ ਬਾਹਰ ਕੱਢ ਲਿਆ ਗਿਆ| ਕਾਰ ਸਵਾਰ ਨੌਜਵਾਨ ਦੀ ਪਹਿਚਾਣ ਪੰਜਾਬ ਰੋਡਵੇਜ਼ ਦੇ ਐਡੀਸ਼ਨਲ ਡਾਇਰੈਕਟਰ ਪ੍ਰਨੀਤ ਸਿੰਘ ਮਿਨਹਾਸ ਦੇ ਬੇਟੇ ਅਜੀਤ ਵਜੋਂ ਹੋਈ ਹੈ| ਅਜੀਤ ਫਾਰਚੂਨਰ ਕਾਰ ਰਾਹੀਂ ਟਿਊਸ਼ਨ ਪੜ੍ਹਨ ਜਾ ਰਿਹਾ ਸੀ|
ਮੌਕੇ ਤੇ ਪਹੁੰਚੀ ਪੁਲੀਸ ਨੇ ਘਟਨਾ ਦੀ ਜਗ੍ਹਾ ਦਾ ਜਾਇਜ਼ਾ ਲੈ ਕੇ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ|

Leave a Reply

Your email address will not be published. Required fields are marked *