ਸੜਕ ਹਾਦਸੇ ਵਿੱਚ ਮਹਿਲਾ ਜਖਮੀ

ਐਸ ਏ ਐਸ ਨਗਰ, 20 ਅਗਸਤ (ਆਰ ਪੀ ਵਾਲੀਆ) ਸਥਾਨਕ ਫੇਜ਼ 3-7 ਦੀਆਂ ਲਾਈਟਾਂ (ਪੁਰਾਣਾ ਕਜਹੇੜੀ ਚੌਂਕ) ਵਿਖੇ ਹੋਏ ਇੱਕ ਸੜਕ ਹਾਦਸੇ ਦੌਰਾਨ ਇੱਕ ਐਕਟਿਵਾ ਸਵਾਰ ਮਹਿਲਾ ਜਖਮੀ ਹੋ ਗਈ| ਮਹਿਲਾ ਦੇ ਪਤੀ ਸ੍ਰੀ ਈਸ਼ਵਰ ਦਾਸ ਗਰਗ ਨੇ ਦੱਸਿਆ ਕਿ ਅੱਜ ਸਵੇਰੇ 6 ਵਜੇ ਦੇ ਕਰੀਬ ਐਕਟਿਵਾ ਤੇ ਜਾ ਰਹੀ ਉਹਨਾਂ ਦੀ ਪਤਨੀ ਸਰਲਾ ਗਰਗ ਨੂੰ ਇੱਕ ਨੀਲੇ ਰੰਗ ਦੀ ਬਲੈਨੋ ਕਾਰ ਨੇ ਟੱਕਰ ਮਾਰ ਦਿੱਤੀ| ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਏ| ਰਾਹ ਜਾਂਦੇ ਕਿਸੇ ਵਿਅਕਤੀ ਵਲੋਂ ਉਹਨਾਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਜਿਸ ਤੇ ਉਹ ਮੌਕੇ ਤੇ ਪਹੁੰਚੇ ਅਤੇ ਆਪਣੀ ਪਤਨੀ ਨੂੰ ਡਾਕਟਰ ਕੋਲ ਲੈ ਕੇ ਗਏ ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਹਨਾਂ ਦੀ ਪਤਨੀ ਨੂੰ ਘਰ ਭੇਜ ਦਿੱਤਾ ਗਿਆ| ਉਹਨਾਂ ਦੀ ਪਤਨੀ ਦੀ ਬਾਂਹ ਤੇ ਸੱਟ ਲੱਗੀ ਹੈ| ਇਸ ਸੰਬੰਧੀ ਸ੍ਰੀ ਗਰਗ ਵਲੋਂ ਥਾਣਾ ਮਟੌਰ ਵਿਖੇ ਸ਼ਿਕਾਇਤ ਦਿੱਤੀ ਗਈ ਹੈ|

Leave a Reply

Your email address will not be published. Required fields are marked *