ਸੜਕ ਹਾਦਸੇ ਵਿੱਚ ਮਹਿਲਾ ਦੀ ਮੌਤ, ਇੱਕ ਜਖਮੀ
ਐਸ ਏ ਐਸ ਨਗਰ, 4 ਦਸੰਬਰ (ਜਸਵਿੰਦਰ ਸਿੰਘ) ਏਅਰਪੋਰਟ ਰੋਡ ਤੇ ਇਕ ਸੜਕ ਹਾਦਸੇ ਵਿੱਚ ਇਕ ਔਰਤ ਦੀ ਮੌਕੇ ਤੇ ਮੌਤ ਹੋ ਗਈ, ਜਦੋਂਕਿ ਉਸਦੀ ਧੀ ਜਖਮੀ ਹੋ ਗਈ, ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ|
ਪ੍ਰਾਪਤ ਜਾਣਕਾਰੀ ਅ ਨੁਸਾਰ ਇਹ ਮਹਿਲਾ ਆਪਣੀ ਧੀ ਨਾਲ ਏਅਰਪੋਰਟ ਰੋਡ ਤੇ ਆਪਣੀ ਸਾਈਡ ਜਾ ਰਹੀਆਂ ਸਨ ਕਿ ਮਿੱਟੀ ਨਾਲ ਭਰੇ ਇਕ ਟਰੱਕ ਨੇ ਇਹਨਾਂ ਨੂੰ ਟੱਕਰ ਮਾਰ ਦਿਤੀ, ਜਿਸ ਕਾਰਨ ਔਰਤ ਦੀ ਮੌਕੇ ਤੇ ਮੌਤ ਹੋ ਗਈ ਅਤੇ ਉਸਦੀ ਧੀ ਜਖਮੀ ਹੋ ਗਈ| ਪੁਲੀਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|