ਸੜਕ ਹਾਦਸੇ ਵਿੱਚ ਵਾਲ-ਵਾਲ ਬਚੇ ਵਕੀਲ ਉਜਵਲ ਨਿਕਮ

ਨਵੀਂ ਦਿੱਲੀ, 5 ਜੂਨ (ਸ.ਬ.) ਦੇਸ਼ ਦੇ ਪ੍ਰਸਿੱਧ ਵਕੀਲ ਉਜਵਲ ਨਿਕਮ ਬੀਤੀ ਰਾਤ ਇਕ ਸੜਕ ਹਾਦਸੇ ਵਿੱਚ ਵਾਲ-ਵਾਲ ਬਚ ਗਏ| ਉਨ੍ਹਾਂ ਦੀ ਕਾਰ ਨੂੰ ਪਿੱਛੋਂ ਆ ਰਹੇ ਪੁਲੀਸ ਦੇ ਇਕ ਵਾਹਨ ਨੇ ਪੂਣੇ-ਮੁੰਬਈ ਐਕਸਪ੍ਰੈਸ ਵੇ ਤੇ ਟੱਕਰ ਮਾਰ ਦਿੱਤੀ| ਪੁਲੀਸ ਦੇ ਗਸ਼ਤੀ ਵਾਹਨ ਵਿੱਚ ਸਵਾਰ 2 ਪੁਲੀਸ ਕਰਮਚਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ| ਇਹ ਘਟਨਾ ਰਾਤੀ 8 ਵਜੇ ਦੀ ਹੈ| ਨਿਕਮ ਮੁੰਬਈ ਆ ਰਹੇ ਸਨ| ਰਾਏਗੜ੍ਹ ਦੇ ਇਕ ਪੁਲੀਸ ਅਧਿਕਾਰੀ ਮੁਤਾਬਕ ਪੁਲੀਸ ਦੇ ਗਸ਼ਤੀ ਵਾਹਨ ਨੇ ਨਿਕਮ ਦੀ ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ| ਅਧਿਕਾਰੀ ਨੇ ਦੱਸਿਆ ਕਿ ਨਿਕਮ ਸੁਰੱਖਿਅਤ ਹਨ| ਉਨ੍ਹਾਂ ਨੇ ਦੱਸਿਆ ਸੰਬੰਧਿਤ ਅਧਿਕਾਰੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਦਕਿ ਨਿਕਮ ਮੁੰਬਈ ਰਵਾਨਾ ਹੋ ਗਏ ਹਨ| ਨਿਕਮ ਸਰਕਾਰੀ ਵਕੀਲ ਹਨ| ਉਨ੍ਹਾਂ ਨੇ ਕਈ ਅੱਤਵਾਦੀ ਮਾਮਲਿਆਂ ਨੂੰ ਆਪਣੇ ਹੱਥਾਂ ਵਿੱਚ ਲਿਆ ਹੈ| ਉਜਵਲ ਨਿਕਮ ਦੇਸ਼ ਦੇ ਸਭ ਤੋਂ ਮਸ਼ਹੂਰ ਸਰਕਾਰੀ ਵਕੀਲਾਂ ਵਿੱਚੋਂ ਹਨ ਅਤੇ ਅੱਤਵਾਦੀ ਅਜਮਲ ਕਸਾਬ ਨੂੰ ਫਾਂਸੀ ਦਿਵਾਉਣ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ| ਕਸਾਬ ਮੁੰਬਈ ਵਿੱਚ 26 ਨਵੰਬਰ 2008 ਨੂੰ ਹੋਏ ਅੱਤਵਾਦੀ ਹਮਲੇ ਦਾ ਮੁੱਖ ਦੋਸ਼ੀ ਸੀ| ਅੱਤਵਾਦੀ ਅਜਮਲ ਕਸਾਬ ਨੂੰ ਫਾਂਸੀ ਦਿਵਾਉਣ ਤੋਂ ਲੈ ਕੇ 1993 ਬੰਬ ਧਮਾਕਿਆਂ, ਗੁਲਸ਼ਨ ਕੁਮਾਰ ਹੱਤਿਆਕਾਂਡ ਅਤੇ ਪ੍ਰਮੋਦ ਮਹਾਜਨ ਹੱਤਿਆਕਾਂਡ ਵਰਗੇ ਕਈ ਪ੍ਰੋਫਾਇਲ ਮਾਮਲਿਆਂ ਵਿੱਚ ਨਿਕਮ ਸਰਕਾਰੀ ਪੱਖ ਦੀ ਪੈਰਵੀ ਕਰ ਚੁੱਕੇ ਹਨ|

Leave a Reply

Your email address will not be published. Required fields are marked *