ਸੜਕ ਹਾਦਸੇ ਵਿੱਚ ਸ਼ੈਲਰ ਮਾਲਕ ਦੀ  ਮੌਤ

ਮੰਡੀ ਘੁਬਾਇਆ,22 ਜੁਲਾਈ (ਸ.ਬ.)ਫ਼ਾਜ਼ਿਲਕਾ ਫ਼ਿਰੋਜਪੁਰ ਰੋਡ ਨੇੜੇ ਰਿਲਾਇੰਸ ਪਟਰੋਲ ਪੰਪ ਦੇ ਸਾਹਮਣੇ ਬੱਸ ਤੇ ਕਾਰ ਦੀ ਟੱਕਰ ਵਿੱਚ ਜਲਾਲਾਬਾਦ ਦੇ ਪ੍ਰਸਿੱਧ ਰਾਈਸ ਮਿੱਲਰ ਕ੍ਰਿਸ਼ਨ ਲਾਲ ਬਜਾਜ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ| ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਰਾਈਸ ਮਿੱਲਰ ਦੇ ਮੈਨੇਜਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਕ੍ਰਿਸ਼ਨ ਲਾਲ ਬਜਾਜ ਤਕਰੀਬਨ 12 ਵਜੇ ਆਪਣੀ ਕਾਰ ਤੇ ਰਾਈਸ ਮਿੱਲ ਨੂੰ ਜਾ ਰਹੇ ਸੀ ਅਤੇ ਜਦੋਂ ਉਨ੍ਹਾਂ ਪਟਰੋਲ ਪੰਪ ਤੋ ਕਾਰ ਸ਼ੈਲਰ ਜਾਣ ਲਈ ਮੋੜੀ ਤਾਂ ਦੂਜੇ ਪਾਸੋਂ ਆ ਰਹੀ ਰੋਡਵੇਜ਼ ਦੀ ਬੱਸ ਨਾਲ ਕਾਰ ਦਾ ਭਿਆਨਕ ਟਕਰਾਅ ਹੋ ਗਿਆ ਅਤੇ ਇਸ ਘਟਨਾ ਵਿੱਚ ਕ੍ਰਿਸ਼ਨ ਲਾਲ ਬਜਾਜ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ,ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਅਤੇ ਹਾਦਸੇ ਤੋ ਬਾਅਦ ਰੋਡਵੇਜ਼ ਦੀ ਬੱਸ ਵਿੱਚ ਸਵਾਰ ਸਵਾਰੀਆ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਬੜੀ ਲਾਪਰਵਾਹੀ ਨਾਲ ਬੱਸ ਚਲਾ ਰਿਹਾ ਸੀ ਅਤੇ ਵਾਰ ਵਾਰ ਸਵਾਰੀਆਂ ਵੱਲੋਂ ਹੌਲੀ ਚਲਾਉਣ ਬਾਰੇ ਵੀ ਕਿਹਾ ਗਿਆ ਸੀ|

Leave a Reply

Your email address will not be published. Required fields are marked *