ਸੜਕ ਹਾਦਸੇ ਵਿੱਚ 2 ਔਰਤਾਂ ਦੀ ਮੌਕੇ ਤੇ ਮੌਤ, ਬੱਚੇ ਸਮੇਤ ਇਕ ਜ਼ਖਮੀ

ਬਰਨਾਲਾ, 27 ਜੂਨ (ਸ.ਬ.) ਇਥੇ ਬਰਨਾਲਾ-ਬਠਿੰਡਾ ਹਾਈਵੇਅ ਤੇ ਇਕ ਕਾਰ ਤੇ ਸਕੂਲੀ ਬੱਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ| ਜਿਸ ਵਿੱਚ ਕਾਰ ਵਿੱਚ ਸਵਾਰ ਦੋ ਔਰਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ| ਜਦੋਂਕਿ ਕਾਰ ਸਵਾਰ ਇਕ ਬੱਚਾ ਤੇ ਕਾਰ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ|
ਪੁਲੀਸ ਮੁਤਾਬਕ ਇਹ ਹਾਦਸਾ ਸਕੂਲ ਬੱਸ ਦੇ ਚਾਲਕ ਦੀ ਗਲਤੀ ਕਾਰਨ ਹੋਇਆ| ਰਾਮਪੁਰਾ ਦੇ ਇਕ ਨਿਜੀ ਸਕੂਲ ਬੱਸ ਚਾਲਕ ਪ੍ਰਾਈਵੇਟ ਸਵਾਰੀਆਂ ਨੂੰ ਲੈ ਕੇ ਰਾਮਪੁਰਾ ਤੋਂ ਬਰਨਾਲਾ ਵੱਲ ਹਾਈਵੇਅ ਤੇ ਗਲਤ ਸਾਈਡ ਆ ਰਿਹਾ ਸੀ| ਜਦੋਂ ਬੱਸ ਬਰਨਾਲਾ ਦੇ ਪਿੰਡ ਨੇੜੇ ਪਹੁੰਚੀ ਤਾਂ ਬਰਨਾਲਾ ਤੋਂ ਬਠਿੰਡਾ ਵਲੋਂ ਜਾ ਰਹੀ ਆਈ-20 ਕਾਰ ਦੀ ਸਿੱਧੀ ਟੱਕਰ ਮਾਰ ਦਿੱਤੀ| ਇਸ ਹਾਦਸੇ ਵਿੱਚ ਕਾਰ ਸਵਾਰ ਦੋ ਔਰਤਾਂ ਦੀ ਮੌਕੇ ਤੇ ਮੌਤ ਹੋ ਗਈ ਜਦੋਂਕਿ ਇਕ ਬੱਚਾ ਤੇ ਕਾਰ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ| ਬੱਸ ਚਾਲਕ ਮੌਕੇ ਤੇ ਫਰਾਰ ਹੋ ਗਿਆ|
ਪੁਲੀਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਤੇ ਜ਼ਖਮੀਆਂ ਨੂੰ ਬਰਨਾਲਾ ਤੋਂ ਪਟਿਆਲਾ ਲਈ ਰੈਫਰ ਕਰ ਦਿੱਤਾ| ਮ੍ਰਿਤਕ ਔਰਤਾਂ ਸੱਸ, ਨੂੰਹ ਸਨ ਤੇ ਬਠਿੰਡਾ ਦੀਆਂ ਰਹਿਣ ਵਾਲੀਆਂ ਸਨ|

Leave a Reply

Your email address will not be published. Required fields are marked *