ਸੜਕ ਹਾਦਸੇ ਵਿੱਚ 4 ਦੀ ਮੌਤ, 4 ਜ਼ਖਮੀ

ਗੁਜਰਾਤ, 19 ਦਸੰਬਰ (ਸ.ਬ.) ਯਾਤਰਾਧਾਮ ਅੰਬਾਜੀ ਕੋਲ ਸਵੇਰੇ ਕਾਰ ਅਤੇ ਚੂਨੇ ਨਾਲ ਭਰੇ ਟਰੱਕ ਦਰਮਿਆਨ ਟੱਕਰ ਹੋਣ ਕਾਰਨ ਭਿਆਨਕ ਹਾਦਸਾ ਹੋਇਆ| ਇਸ ਨਾਲ ਹਾਦਸੇ ਵਾਲੀ ਜਗ੍ਹਾ ਤੇ ਹੀ 4 ਵਿਅਕਤੀਆਂ ਦੀ ਮੌਤ ਹੋ ਗਈ| ਚਾਰ ਹੋਰ ਲੋਕ ਜ਼ਖਮੀ ਹੋ ਗਏ| ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਇਹ ਹਾਦਸਾ ਇੰਨਾ ਭਿਆਨਕ ਸੀ ਕਿ ਲੋਕ ਡਰ ਗਏ| ਇਸ ਹਾਦਸੇ ਕਾਰਨ ਅੰਬਾਜੀ ਹਾਈਵੇਅ ਤੇ ਟਰੈਫਿਕ ਜਾਮ ਹੋ ਗਿਆ ਸੀ| ਬਨਾਸਕਾਂਠਾ ਅੰਬਾਜੀ ਕੋਲ ਸਥਿਤ ਚਿਖਲ ਪਿੰਡ ਕੋਲ ਸਵੇਰੇ ਟਾਵੇਰਾ ਕਾਰ ਅਤੇ ਚੂਨੇ ਨਾਲ ਭਰੇ ਟਰੱਕ ਦਰਮਿਆਨ ਭਿਆਨਕ ਟੱਕਰ ਹੋ ਗਈ| ਇਸ ਵਿੱਚ ਚਾਰ ਵਿਅਕਤੀਆਂ ਦੀ ਹਾਦਸੇ ਵਾਲੀ ਜਗ੍ਹਾ ਤੇ ਹੀ ਮੌਤ ਹੋ ਗਈ| ਚਾਰ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ| ਸਾਰੇ ਜ਼ਖਮੀ ਆਨੰਦ ਦੇ ਅੰਬਾਵ ਪਿੰਡ ਦੇ ਹਨ| ਚੂਨੇ ਨਾਲ ਭਰੇ ਟਰੱਕ ਦੇ ਡਰਾਈਵਰ ਨੇ ਅਚਾਨਕ ਹੀ ਸਟੀਅਰਿੰਗ ਤੋਂ ਕੰਟਰੋਲ ਗਵਾ ਦਿੱਤਾ| ਇਸ ਨਾਲ ਉਸ ਦੀ ਸਾਹਮਣੇ ਤੋਂ ਆਉਂਦੀ ਕਾਰ ਨਾਲ ਉਸ ਦੀ ਟੱਕਰ ਹੋ ਗਈ| ਪੂਰੀ ਕਾਰ ਚੂਨੇ ਦੇ ਢੇਰ ਹੇਠਾਂ ਦੱਬ ਗਈ| ਜੇ.ਬੀ.ਸੀ. ਦੀ ਮਦਦ ਨਾਲ ਚੂਨੇ ਵਿੱਚ ਦੱਬੀ ਕਾਰ ਨੂੰ ਬਾਹਰ ਕੱਢਿਆ ਗਿਆ| ਸੂਚਨਾ ਮਿਲਦੇ ਹੀ ਪੁਲੀਸ ਉੱਥੇ ਪੁੱਜ ਗਈ|

Leave a Reply

Your email address will not be published. Required fields are marked *