ਸੜਕ ਹਾਦਸੇ ਵਿੱਚ 4 ਵਿਅਕਤੀਆਂ ਦੀ ਦਰਦਨਾਕ ਮੌਤ, 3 ਹੋਰ ਜ਼ਖਮੀ

ਬਿਹਾਰ, 16 ਅਪ੍ਰੈਲ (ਸ.ਬ.) ਬਿਹਾਰ ਦੇ ਅਰਰੀਆ ਦੇ ਨਰਪਤਗੰਜ ਵਿੱਚ ਸੁਪੌਲ ਜਾ ਰਹੇ ਇਕ ਹੀ ਪਰਿਵਾਰ ਦੇ 6 ਵਿਅਕਤੀਆਂ ਨੂੰ ਬੱਸ ਨੇ ਕੁਚਲ ਦਿੱਤਾ| ਜਿਸ ਨਾਲ ਘਟਨਾ ਸਥਾਨ ਤੇ ਹੀ 4 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਹੋਰ ਜ਼ਖਮੀਆਂ ਨੂੰ ਪੂਰਣੀਆਂ ਰੈਫਰ ਕੀਤਾ ਗਿਆ ਹੈ| ਇਹ ਦਰਦਨਾਕ ਹਾਦਸਾ ਉਸ ਸਮੇਂ ਹੋਇਆ ਜਦੋਂ ਸੁਪੌਲ ਦਾ ਇਕ ਪਰਿਵਾਰ ਅਰਰੀਆ ਰਿਸ਼ਤੇਦਾਰੀ ਕਰਕੇ ਵਾਪਸ ਆ ਰਿਹਾ ਸੀ| ਰਸਤੇ ਵਿੱਚ ਨਰਪਤਗੰਜ ਦੇ ਚਕਰਦਾਹਾ ਵਿੱਚ ਗੱਡੀ ਦਾ ਟਾਇਰ ਪੰਚਰ ਹੋ ਗਿਆ ਅਤੇ ਫੋਰਲੇਨ ਕਿਨਾਰੇ ਗੱਡੀ ਖੜ੍ਹੀ ਕਰਕੇ ਪੰਚਰ ਬਣਾਇਆ ਜਾ ਰਿਹਾ ਸੀ| ਇਸੀ ਦੌਰਾਨ ਫਾਰਬਿਸਗੰਜ ਵੱਲੋਂ ਆ ਰਹੀ ਇਕ ਬੱਸ ਨੇ ਫੋਰਲੇਨ ਤੇ ਖੜ੍ਹੇ ਸਾਰਿਆਂ ਨੂੰ ਕੁਚਲ ਕਰਕੇ ਫਰਾਰ ਹੋ ਗਿਆ| ਇਸ ਹਾਦਸੇ ਵਿੱਚ ਮੌਕੇ ਤੇ ਹੀ 4 ਵਿਅਕਤੀਆਂ ਦੀ ਮੌਤ ਹੋ ਗਈ| ਇਕ ਮ੍ਰਿਤਕ ਭਾਗਲਪੁਰ ਦਾ ਅਤੇ ਤਿੰਨ ਸੁਪੌਲ ਦੇ ਪ੍ਰਤਾਪਗੰਜ ਥਾਣਾ ਖੇਤਰ ਦੇ ਰਹਿਣ ਵਾਲੇ ਸਨ| ਵਾਹਨ ਵਿੱਚ ਕੁਲ 11 ਲੋਕ ਸਵਾਰ ਸਨ, ਇਹ ਸਾਰੇ ਲੜਕੀ ਦੇਖਣ ਅਰਰੀਆ ਆਏ ਹੋਏ ਸਨ ਅਤੇ ਅੱਜ ਸਵੇਰੇ ਵਾਪਸ ਸੁਪੌਲ ਜਾ ਰਹੇ ਸਨ| ਸਾਰੇ ਮ੍ਰਿਤਕਾਂ ਦਾ ਹੁਣ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ| ਨਰਪਤਗੰਜ ਏ.ਐਚ.ਓ ਸੁਨੀਲ ਕੋਰਟ ਨੇ ਦੱਸਿਆ ਕਿ ਸੋਮਵਾਰ ਸਵੇਰ ਦੀ ਇਹ ਘਟਨਾ ਹੈ| ਸਾਰੇ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ| ਜ਼ਖਮੀਆਂ ਨੂੰ ਪੂਰਣੀਆਂ ਰੈਫਰ ਕੀਤਾ ਗਿਆ ਹੈ|

Leave a Reply

Your email address will not be published. Required fields are marked *