ਸੜਕ ਹਾਦਸੇ ਵਿੱਚ 5 ਵਿਅਕਤੀਆਂ ਦੀ ਮੌਤ

ਮੋਗਾ 25 ਨਵੰਬਰ (ਸ.ਬ.) ਮੋਗਾ ਦੇ ਹਲਕਾ ਬਾਘਾਪੁਰਾਣਾ ਨੇੜੇ ਵਾਪਰੇ ਭਿਆਨਕ ਹਾਦਸੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 5 ਵਿਅਕਤੀ ਜ਼ਖਮੀ ਹੋ ਗਏ| ਅੱਜ ਸਵੇਰੇ 10 ਵਜੇ ਦੇ ਕਰੀਬ ਬਾਘਾਪੁਰਾਣਾ ਤੋਂ ਭਗਤਾ ਭਾਈ ਨੂੰ ਜਾਂਦੇ ਸੜਕੀ ਮਾਰਗ ਤੇ ਪੈਂਦੇ ਪਿੰਡ ਸੰਗਤਪੁਰਾ ਵਿਖੇ ਵਾਪਰੇ ਇਸ ਦਿਲ ਕੰਬਾਅ ਦੇਣ ਵਾਲੇ ਹਾਦਸੇ ਦੌਰਾਨ ਪੰਜ ਵਿਅਕਤੀਆਂ ਮੌਤ ਦੇ ਮੂੰਹ ਵਿਚ ਚਲੇ ਗਏ|
ਮਿਲੀ ਜਾਣਕਾਰੀ ਮੁਤਾਬਕ ਸੜਕ ਵਿਚਕਾਰ ਆ ਰਹੇ ਇਕ ਸਾਈਕਲ ਸਵਾਰ ਨੂੰ ਬਚਾਉਂਦੇ ਸਮੇਂ ਬੇਕਾਬੂ ਜੀਪ ਸਿੱਧੀ ਦਰੱਖਤ ਨਾਲ ਜਾ ਟਕਰਾਈ ਜਿਸ ਨਾਲ ਮੌਕੇ ਤੇ ਹੀ ਪੰਜ ਵਿਅਕਤੀਆਂ ਦੀ ਮੌਤ ਹੋ ਗਈ| ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮ੍ਰਿਤਕ ਵਿਅਕਤੀਆਂ ਦੇ ਚਿੱਥੜੇ Tੱਡ ਗਏ| ਮ੍ਰਿਤਕਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਮੋਗਾ ਵਿਖੇ ਲਿਆਂਦੀਆਂ ਜਾ ਰਹੀਆਂ ਹਨ| ਸਾਰੇ ਮ੍ਰਿਤਕ ਬਠਿੰਡਾ ਜ਼ਿਲੇ ਦੇ ਭਗਤਾ ਭਾਈ ਨੇੜਲੇ ਸਿਰੀਏ ਵਾਲਾ ਪਿੰਡ ਦੇ ਦੱਸੇ ਜਾ ਰਹੇ ਹਨ|

Leave a Reply

Your email address will not be published. Required fields are marked *