ਸੰਗਠਨ ਦਾ ਨਾਂ ਬਦਲਣ ਤੋਂ ਬਾਅਦ ਚੋਣ ਲੜਨ ਦੀ ਤਿਆਰੀ ਵਿੱਚ ਹਾਫਿਜ਼

ਲਾਹੌਰ, 14 ਫਰਵਰੀ, (ਸ.ਬ.) ਮੁੰਬਈ ਹਮਲਿਆਂ ਦਾ ਮਾਸਟਰ ਮਾਈਂਡ ਹਾਫਿਜ਼ ਸਈਦ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ| ਉਹ ਲਗਾਤਾਰ ਪਾਕਿਸਤਾਨ ਚੋਣ ਕਮਿਸ਼ਨ ਦੇ ਸੰਪਰਕ ਵਿਚ ਹੈ, ਤਾਂ ਕਿ ਉਹ ਆਪਣੀ ਨਵੀਂ ਚੋਣਾਵੀ ਪਾਰਟੀ ਦਾ ਰਜਿਸਟਰੇਸ਼ਨ ਕਰਵਾ ਸਕੇ| ਇਸ ਗੱਲ ਤੋਂ ਇਹ ਸਾਬਤ ਹੁੰਦਾ ਹੈ ਕਿ ਹਾਫਿਜ਼ ਸਈਦ ਪਾਕਿਸਤਾਨ ਵਿੱਚ ਜੋ ਚਾਹੇ ਕਰ   ਸਕਦਾ ਹੈ|
ਦਰਅਸਲ ਹਾਫਿਜ਼ ਸਈਦ ਨੇ ਹਾਲ ਹੀ ਵਿੱਚ ਆਪਣੇ ਸੰਗਠਨ ਜਮਾਤ-ਉਦ-ਦਾਵਾ ਦਾ ਨਾਂ ਬਦਲ ਕੇ ‘ਤਹਿਰੀਕ ਆਜ਼ਾਦੀ ਜੰਮੂ ਐਂਡ ਕਸ਼ਮੀਰ’ ਕੀਤਾ ਹੈ| ਹਾਫਿਜ਼ ਇਸ ਸੰਗਠਨ ਦੇ ਬਦਲੇ ਨਾਂ ਨੂੰ ਚੋਣ ਕਮਿਸ਼ਨ ਵਿੱਚ ਰਜਿਸਟਰੇਸ਼ਨ ਕਰਾਉਣ ਦੀ ਜੁਗਤ ਵਿੱਚ ਲੱਗਾ ਹੋਇਆ ਹੈ, ਜਿਸ ਤੋਂ ਉਹ ਪਾਕਿਸਤਾਨ ਵਿੱਚ ਚੋਣ ਲੜ ਸਕੇ| ਦੱਸਣ ਯੋਗ ਹੈ ਕਿ ਸਈਦ ਦੀ ਲੀਡਰਸ਼ਿਪ ਵਾਲੇ ਲਸ਼ਕਰ-ਏ-ਤੋਇਬਾ ਤੇ 2002 ਨੂੰ ਪਾਬੰਦੀ ਲਾ ਦਿੱਤੀ ਗਈ ਸੀ| ਉਸ ਦੇ ਬਾਅਦ ਇਹ ਸੰਗਠਨ ਜਮਾਤ-ਉਦ-ਦਾਵਾ ਦੇ ਨਾਂ ਤੋਂ ਵਜੂਦ ਵਿੱਚ ਆਇਆ| ਹਾਫਿਜ਼ ਨੇ ਪਾਕਿਸਤਾਨ ਵਲੋਂ ਕੀਤੀ ਗਈ ਨਜ਼ਰਬੰਦੀ ਤੋਂ ਬਾਅਦ ਸੰਗਠਨ ਦਾ ਨਾਂ ਤਹਿਰੀਕ ਆਜ਼ਾਦੀ ਜੰਮੂ ਐਂਡ ਕਸ਼ਮੀਰ ਰੱਖਿਆ|

Leave a Reply

Your email address will not be published. Required fields are marked *