ਸੰਗਤ ਮੰਡੀ ਵਿਖੇ ਕੋਰੋਨਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕੀਤਾ

ਬਠਿੰਡਾ, 25 ਜੁਲਾਈ (ਸਿਵੀਆਂ) ਤੇਜ਼ੀ ਨਾਲ ਵੱਧ ਰਹੇ ਕੋਰੋਨਾ ਮਰੀਜ਼ਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਆਪਣੇ ਮਾਧਿਆਮਾਂ ਰਾਹੀਂ ਜਾਗਰੂਕਤਾ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ| ਇਸੇ ਲੜੀ ਤਹਿਤ ਸੰਗਤ ਮੰਡੀ ਵਿਖੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ|
ਬਲਾਕ ਹੈਲਥ ਐਜੂਕੇਟਰ ਹਰਵਿੰਦਰ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਦੂਜੇ ਤੋਂ ਘੱਟੋ-ਘੱਟ 6 ਫੁੱਟ ਦੀ ਸਮਾਜਿਕ ਦੂਰੀ ਬਣਾ ਕੇ ਰਖਣ, ਮਾਸਕ ਜਾਂ ਸੂਤੀ ਕੱਪੜੇ ਨਾਲ ਮੂੰਹ ਨੂੰ ਢੱਕ ਕੇ ਰੱਖਣ ਅਤੇ ਆਪਣੇ ਹੱਥਾਂ ਨੂੰ ਕੰਮਾਂ ਕਾਰਾਂ ਤੋਂ ਬਾਅਦ ਸਾਬਣ ਨਾਲ ਘੱਟੋ-ਘੱਟ 20 ਸਕਿੰਟ ਤੱਕ ਧੋਣ| 
ਇਸ ਮੌਕੇ ਹੈਲਥ ਵਿਜ਼ਟਰ ਪਰਮਜੀਤ ਕੌਰ ਕੋਰੋਨਾ ਦੇ ਲੱਛਣਾਂ ਬਾਰੇ ਦੱਸਦਿਆ ਕਿਹਾ ਕਿ ਬੁਖਾਰ, ਛਾਤੀ ਵਿੱਚ ਦਰਦ, ਸਾਹ ਲੈਣ ਵਿੱਚ ਤਕਲੀਫ ਆਉਣ ਤੇ ਤੁਰੰਤ ਨਜ਼ਦੀਕੀ ਸਿਹਤ ਸੰਸਥਾ ਵਿੱਚ ਸੰਪਰਕ ਕੀਤਾ ਜਾਵੇ| ਇਸ ਮੌਕੇ ਕੋਰੋਨਾ ਤੋਂ ਬਚਾਅ ਸਬੰਧੀ ਜਾਗਰੂਕ ਕਰਦੇ ਪੈਂਫਲੈਟ ਵੀ ਵੰਡੇ ਗਏ| 
ਇਸ ਟੀਮ ਵਿੱਚ ਬਲਾਕ           ਐਜੂਕੇਟਰ ਰਾਜਿੰਦਰ ਸਿੰਘ ਗਰੇਵਾਲ ਅਤੇ ਵੀਰਪਾਲ ਕੌਰ ਸ਼ਾਮਿਲ                 ਸਨ|

Leave a Reply

Your email address will not be published. Required fields are marked *