ਸੰਗਰੂਰ ਵਿੱਚ ਸਰਕਾਰੀ ਜਮੀਨ ਵਿੱਚ ਹੋ ਰਹੀਆਂ ਹਨ ਨਾਜਾਇਜ ਉਸਾਰੀਆਂ

ਸੰਗਰੂਰ, 30 ਸਤੰਬਰ (ਮਨੋਜ ਸ਼ਰਮਾ) ਸੰਗਰੂਰ ਵਿੱਚ ਅੱਜਕੱਲ ਸਰਕਾਰੀ ਜਮੀਨ ਤੇ ਨਾਜਿJਜ ਉਸਾਰੀ ਕਰਕੇ ਉਸਦੇ ਕਬਜਾ ਕਰਨ ਦੀ ਕਾਰਵਾਈ ਆਮ ਹੈ ਅਤੇ ਲੋਕਾਂ ਵਲੋਂ ਆਪਣੇ ਮਕਾਨ, ਦੁਕਾਨ ਦੀ ਉਸਾਰੀ ਕਰਨ ਵੇਲੇ ਨਾਲ ਲੱਗਦੀ ਸਰਕਾਰੀ ਜਮੀਨ ਤੇ ਕਬਜਾ ਕਰਕੇ ਉਸਨੂੰ ਵੀ ਉਸਾਰੀ ਹੇਠ ਕਰ ਲੈਣ ਦੀਆਂ ਸ਼ਿਕਾਇਤਾਂ ਲਗਾਤਾਰ ਵੱਧ ਰਹੀਆਂ ਹਨ| ਇਸ ਦੌਰਾਨ ਸੰਗਰੂਰ ਵਿੱਚ  ਵੱਖ-ਵੱਖ ਥਾਵਾਂ ਤੇ ਹੋ ਚੁੱਕੀਆਂ ਅਤੇ ਹੋ ਰਹੀਆਂ ਨਾਜਾਇਜ ਉਸਾਰੀਆਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੀ ਚੁੱਪੀ ਨਾਲ ਉਸਦੀ ਕਾਰਜਸ਼ੈਲੀ ਤੇ ਸਵਾਲ ਖੜੇ ਹੁੰਦੇ ਹਨ| 
ਇੱਥੇ ਜਿਕਰਯੋਗ ਹੈ ਕਿ ਨਜਾਇਜ਼ ਨਿਰਮਾਣ ਦੀ ਸ਼ਿਕਾਇਤ ਮਿਲਣ ਤੇ ਬਿਲਡਿੰਗ ਕਲਰਕ ਵਲੋਂ ਰਿਪੋਰਟ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਕਾਰਜਸਾਧਕ ਅਫਸਰ ਵਲੋਂ ਨਾਜਾਇਜ਼ ਨਿਰਮਾਣ ਹਟਵਾਇਆ ਜਾਂ ਗਿਰਾਇਆ ਜਾਂਦਾ ਹੈ| ਪਰੰਤੂ ਹਾਲਾਤ ਇਹ ਹਨ ਕਿ ਪੀੜਤ ਲੋਕਾਂ ਵੱਲੋਂ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੁੰਦੀ| 
ਆਜ਼ਾਦੀ ਘੁਲਾਟੀਆ ਪਰਿਵਾਰ ਦੇ ਵਾਰਿਸ ਬਲਰਾਜ ਬਾਜ਼ੀ ਨੇ ਦੱਸਿਆ ਕਿ ਉਹਨਾਂ ਵਲੋਂ ਬੀਤੇ ਦਿਨੀਂ ਸਿਵਲ ਹਸਪਤਾਲ ਦੇ ਸਾਹਮਣੇ ਸਥਿਤ ਆਪਣੀ ਦੁਕਾਨ ਦੇ ਨਾਲ ਵਾਲੀ ਦੁਕਾਨ ਤੇ ਚੱਲ ਰਹੇ ਨਾਜਾਇਜ ਨਿਰਮਾਣ ਦੀ ਸ਼ਿਕਾਇਤ ਕੀਤੀ ਗਈ ਸੀ ਪਰ ਕੋਈ ਕਾਰਵਾਈ ਨਾ ਹੋਣ ਤੇ ਉਹਨਾਂ ਨੂੰ ਆਪਣੇ ਪੂਰੇ ਪਰਿਵਾਰ ਨਾਲ ਡੀਸੀ ਦਫਤਰ ਅੱਗੇ ਧਰਨਾ ਲਗਾਉਣ ਲਈ ਮਜ਼ਬੂਰ ਹੋਣਾ ਪਿਆ| ਉਹਨਾਂ ਕਿਹਾ ਕਿ ਇਸਦੇ ਬਾਵਜੂਦ ਇਹ ਉਸਾਰੀ ਬੇ-ਰੋਕ ਟੋਕ ਜਾਰੀ ਰਹੀ ਅਤੇ ਹੁਣ ਉੱਥ ੇਪੂਰੀ ਦੁਕਾਨ ਬਣ ਕੇ ਤਿਆਰ ਹੋ ਚੁੱਕੀ ਹੈ| ਉਹਨਾਂ ਦਾ ਇਲਜਾਮ ਹੈ ਕਿ  ਉਸਾਰੀ ਦੌਰਾਨ ਸਰਕਾਰੀ ਜਮੀਨ ਵੀ ਉਸਾਰੀ ਹੇਠ ਲੈ ਲਈ ਗਈ ਜਿਸ ਬਾਰੇ ਪ੍ਰਸ਼ਾਸਨ ਨੂੰ ਵਾਰ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ|
ਇਸ ਸੰਬੰਧੀ ਸੰਪਰਕ ਕਰਨ ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਰਮੇਸ਼ ਕੁਮਾਰ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ| ਇਸ ਸੰਬੰਧੀ ਦੁਕਾਨ ਦੀ ਉਸਾਰੀ ਕਰਨ ਵਾਲੇ ਦੁਕਾਨ ਮਾਲਕ ਸੁਰਿੰਦਰ ਲੋਗੋਵਾਲੀਆ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੇ ਪੁੱਤਰ ਪਕੰਜ ਨੇ ਜਾਣਕਾਰੀ ਦਿੱਤੇ ਬਿਨਾਂ ਫੋਨ ਕੱਟ ਦਿੱਤਾ| 
ਜਦ ਅਰਜੁਨ ਦੇਵ ਨਾਲ ਗੱਲ ਕਰਕੇ ਉਨ੍ਹਾਂ ਦਾ ਪੱਖ ਲੈਣਾ ਚਾਹਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ| ਇਸ ਸੰਬੰਧੀ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਨਾਲ ਸੰਪਰਕ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰੰਤੂ ਉਹਨਾਂ ਦੇ ਮੀਟਿੰਗ ਵਿੱਚ ਹੋਣ ਕਰਕੇ ਸੰਪਰਕ ਨਹੀਂ ਹੋ ਸਕਿਆ|

Leave a Reply

Your email address will not be published. Required fields are marked *