ਸੰਗੀਤਕ ਖੇਤਰ ਵਿੱਚ ਨਵੀਂਆਂ ਪੁਲਾਂਘਾਂ ਪੁੱਟ ਰਿਹਾ ਗਾਇਕ ਮੰਨਾ ਫਗਵਾੜਾ

ਚੰਡੀਗੜ੍ਹ, 20 ਫਰਵਰੀ (ਹਰਜਿੰਦਰ ਸਿੰਘ ਜਵੰਦਾ) ਪੰਜਾਬੀ ਬੰਦੇ ਵਿੱਚੋਂ ਨਾ ਕਦੀ ਪੰਜਾਬੀ ਨਿਕਲ ਸਕਦੀ ਹੈ ਨਾ ਹੀ ਪੰਜਾਬ। ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੀ ਕਿਉਂ ਨਾ ਵਸਦਾ ਹੋਵੇ। ਮਨਪ੍ਰੀਤ ਸਿੰਘ ਉਰਫ ਮੰਨਾ ਫਗਵਾੜਾ ਵੀ ਇਸੇ ਤੱਥ ਨੂੰ ਸੱਚ ਕਰਦਾ ਹੋਇਆ ਕਲਾਕਾਰ ਹੈ। ਮੰਨਾ ਫਗਵਾੜਾ ਨੂੰ ਪੰਜਾਬ ਵਿੱਚੋਂ ਯੂਰੋਪ ਦੇ ਇੱਕ ਖੂਬਸੂਰਤ ਦੇਸ਼ ਇਟਲੀ ਗਏ ਹੋਏ 15 ਸਾਲਾਂ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਫਿਰ ਵੀ ਉਸਦਾ ਪੰਜਾਬ ਅਤੇ ਪੰਜਾਬੀ ਪ੍ਰਤੀ ਮੋਹ ਕਦੀ ਭੰਗ ਨਹੀਂ ਹੋਇਆ। ਓਥੇ ਰਹਿ ਕੇ ਵੀ ਉਸਨੇ ਆਪਣੀ ਪੰਜਾਬੀ ਵਿਰਸੇ ਪ੍ਰਤੀ ਸ਼ਮੂਲੀਅਤ ਜਾਰੀ ਰੱਖੀ ਹੈ ਭਾਵੇਂ ਉਹ ਖੇਡਾਂ ਕਰਵਾ ਕੇ ਹੋਵੇ ਜਾਂ ਸਭਿਆਚਾਰਿਕ ਮੇਲੇ ਕਰਵਾ ਕੇ। ਮੰਨਾ ਫਗਵਾੜਾ ਨੇ ਹਮੇਸ਼ਾ ਇਟਲੀ ਵਿੱਚ ਪੰਜਾਬੀ ਵਿਰਸੇ ਦੀ ਗੱਲ ਕੀਤੀ ਹੈ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਵਿੱਚ ਯੋਗਦਾਨ ਪਾਇਆ ਹੈ।

ਕੁਝ ਮਹੀਨੇ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਗਏ ਹਨ ਜਿਸਦਾ ਸਾਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਹੈ। ਮੰਨਾ ਫਗਵਾੜਾ ਨੇ ਭਾਰਤ ਦੇਸ਼ ਤੋਂ ਹਜ਼ਾਰਾਂ ਮੀਲ ਦੂਰ ਬੈਠੇ ਹੋਣ ਦੇ ਬਾਵਜੂਦ ਆਪਣਾ ਗੀਤ ‘ਅੱਕੇ ਹੋਏ ਜੱਟ’ ਕੱਢ ਕੇ ਇਸ ਕਿਸਾਨੀ ਅੰਦੋਲਨ ਵਿੱਚ ਹਿੱਸਾ ਪਾਉਂਦਿਆਂ ਸਰਕਾਰ ਨੂੰ ਵੰਗਾਰਿਆ ਹੈ ਕਿ ਦਿੱਲੀ ਦੀ ਹਰ ਸਰਕਾਰ ਨੇ ਮਜ਼ਲੂਮਾਂ ਤੇ ਕਹਿਰ ਢਾਇਆ ਹੈ ਅਤੇ ਇੱਕ ਵਾਰ ਫੇਰ ਉਸਦਾ ਮੁਕਾਬਲਾ ਬਹਾਦਰ ਯੋਧਿਆਂ ਨਾਲ ਹੈ।

ਇਸ ਗੀਤ ਨੂੰ ਚਰਚਿਤ ਗੀਤਕਾਰ ਲਵਲੀ ਨੂਰ ਨੇ ਲਿਖਿਆ ਹੈ। ਗੀਤ ਵਿੱਚ ਕਿਸਾਨੀ ਅੰਦੋਲਨ ਨਾਲ ਜੁੜੀਆਂ ਕੁਝ ਚਰਚਿਤ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਵੇਂ ਕੰਗਨਾ ਰਣੌਤ ਨੂੰ ਵਕਤ ਆਉਣ ਤੇ ਭਾਜੀ ਮੋੜੀ ਜਾਣੀ ਹੈ। ਅੰਦੋਲਨ ਦੌਰਾਨ ਕਿਸਾਨਾਂ ਦੀ ਤਿਆਰੀਆਂ ਅਤੇ ਸਰਕਾਰਾਂ ਦੇ ਫੈਸਲੇ ਦੀ ਉਡੀਕ।

Leave a Reply

Your email address will not be published. Required fields are marked *